ਖੁੱਡੀ ਖ਼ੁਰਦ ‘ਚ ਵਾਪਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ

  • ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸੁੱਖ ਆਸਣ ਤੋਂ ਹੇਠਾਂ ਰੱਖੇ ਮਿਲੇ

ਅੰਮ੍ਰਿਤਪਾਲ ਸਿੰਘ ਧਾਲੀਵਾਲ
ਬਰਨਾਲਾ, 6 ਮਾਰਚ

ਇਸ ਜ਼ਿਲ੍ਹੇ ਦੇ ਪਿੰਡ ਖੁੱਡੀ ਖੁਰਦ ਵਿਖੇ ਵੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ । ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਕਿਸੇ ਸਰਾਰਤੀ ਅਨਸਰ ਦੁਆਰਾ ਗੁਰਦੁਆਰਾ ਸਾਹਿਬ ਦੇ ਸੱਚ ਖੰਡ ਅੰਦਰ ਦਾਖਿਲ ਹੋ  ਸ੍ਰੀ ਗੁਰ ਗੰੰ੍ਰਥ ਸਾਹਿਬ ਦੇ ਤਿੰਨ ਪਾਵਨ ਸਰੂਪਾਂ ਨੂੰ  ਸੁੱਖ ਆਸਣ ਤੋਂ ਹੇਠਾਂ ਰੱਖ ਦਿੱਤਾ ਗਿਆ । ਘਟਨਾ  ਦਾ ਪਤਾ ਗੁਰਦੁਆਰਾ ਸਾਹਿਬ ਦੇ ਮੁਖ ਗ੍ਰੰਥੀ ਦੇ ਪੁੱਤਰ ਨੂੰ ਲੱਗਾ ਜਿਸਦੀ ਜਾਣਕਾਰੀ ਉਸਨੇ ਪ੍ਰਬੰਧਕਾਂ ਨੂੰ ਦਿੱਤੀ। ਪ੍ਰਬੰਧਕਾਂ ਨੇ ਇਸ ਘਟਨਾ ਦੀ ਸੂਚਨਾਂ ਪੁਲੀਸ ਨੂੰ ਦਿੱਤੀ ਤਾਂ ਐਸਪੀਡੀ ਬਰਨਾਲਾ ਸੁਖਦੇਵ ਸਿੰਘ ਵਿਰਕ, ਡੀਐੈੈੱਸਪੀ ਤਪਾ, ਸੀਆਈ ਇੰਚਾਰਜ ਹੰਢਿਆÎਇਆ ਬਲਜੀਤ ਸਿੰਘ ਅਤੇ ਥਾਣਾ ਤਪਾ ਦੇ ਮੁਖ ਅਫਸਰ ਜਗਜੀਤ ਸਿੰਘ ਘਟਨਾ ਸਥਾਨ ‘ਤੇ ਪੁੱਜੇ । ਪੁਲੀਸ ਨੇ ਗੁਰਦੁਆਰਾ ਸਾਹਿਬ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਪਡ਼ਤਾਲ ਕੀਤੀ ਤਾਂ ਇਕ ਵਿਅਕਤੀ ਨਜ਼ਰ ਆ ਰਿਹਾ ਹੈ ਜਿਸਦੀ ਅਜੇ ਤੱਕ ਪਹਿਚਾਣ ਨਹੀਂ ਹੋਈ ।ਪਿੰਡ ਵਾਸੀਆਂ ਦਾ ਕਹਿਣਾ ਹੈ ਸੱਚ ਖੰਡ ਵਿਚੋਂ ਇਕ ਅਜਿਹੀ ਵਸਤੂ ਵੀ ਮਿਲੀ ਹੈ ਜੋ ਕਿਸੇ ਹੋਰ ਧਰਮ ਨਾਲ ਸਬੰਧਿਤ ਸੀ ਜਿਸ ਤੋਂ ਲੱਗਦਾ ਹੈ ਕਿ ਸ਼ਰਾਰਤੀ ਅਨਸਰ ਨੇ ਘਟਨਾ ਨੂੰ ਮਿੱਥ ਕੇ ਅੰਜਾਮ ਦਿੱਤਾ ਲੱਗਦਾ ਹੈ। ਸੂਤਰਾਂ ਅਨੁਸਾਰ ਬੇਅਦਬੀ ਕਰਨ ਵਾਲਾ ਵਿਅਕਤੀ ਕਾਫੀ ਸਮਾਂ ਸੱਚ ਖੰਡ ਅੰਦਰ ਰਿਹਾ ਤੇ ਮੁੱਢਲੀ ਪਡ਼ਤਾਲ ਵਿਚ ਇਹ ਨਜ਼ਰ ਆ ਰਿਹਾ ਹੈ ਕਿ ਬੇਅਦਬੀ ਕਰਨ ਵਾਲਾ ਵਿਅਕਤੀ ਪਿੰਡ ਦਾ ਵਸਨੀਕ ਤਾਂ ਬਿਲਕੁੱਲ ਨਹੀਂ ਲੱਗਦਾ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਤਫ਼ਤੀਸ਼ ਜਾਰੀ ਹੈ।

Leave A Reply

Your email address will not be published.