ਕਾਲੇ ਕਾਨੂੰਨਾ ਦੇ ਵਿਰੋਧ ਵਿਚ K.M.P ਰੋਡ ਕੀਤਾ ਜਾਵੇਗਾ ਜਾਮ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ 5 ਮਾਰਚ

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਉਤਰਪ੍ਰਦੇਸ਼ ਦੇ ਪ੍ਰਧਾਨ ਰਕੇਸ ਟਿਕੈਤ ਨੇ ਅੱਜ ਟਿੱਕਰੀ ਬਾਡਰ ਤੇ ਪਕੌੜਾ ਚੌਕ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਸਟੇਜ ਤੋਂ ਸੰਬੋਧਨ ਹੁੰਦੇ ਕਿਹਾ ਕਿ ਇਹ ਸੰਘਰਸ਼ ਲੰਬਾ ਹੈ ਕਿਉਂ ਕੀ ਇਹ ਸੰਘਰਸ਼ ਵੱਡੇ ਸਾਮਰਾਜੀ ਤਾਕਤਾਂ ਵਿਸ਼ਵ ਬੈਂਕ ,ਕੌਮਾਂਤਰੀ ਮੁਦਰਾ ਕੋਸ਼(IMF),ਵਿਸ਼ਵ ਵਪਾਰ ਸੰਸਥਾ(WTO) ਨਾਲ ਹੈ, ਇਸ ਲਈ ਸਾਨੂੰ ਦਮ ਰੱਖ ਕੇ ਚੱਲਣਾ ਪਵੇਗਾ। ਪਰ ਮੋਦੀ ਸਰਕਾਰ ਤੇ ਗੋਦੀ ਮੀਡੀਆ ਤੇ ਏਜਸੀਆ ਰਾਹੀਂ ਸਾਡੇ ਇਸ ਅੰਦੋਲਨ ਨੂੰ ਫੇਲ ਕਰਨ ਦੀਆ ਨਿੱਤ ਨਵੀਂਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਇਨ੍ਹਾਂ ਕੋਸ਼ਿਸ਼ਾਂ ਨੂੰ ਵੀ ਪਹਿਲਾਂ ਦੀ ਤਰ੍ਹਾਂ ਲੋਕ ਫੇਲ੍ਹ ਕਰਨਗੇ । ਇਹ ਸੰਘਰਸ਼ ਰਾਹੀਂ ਐਮ ਐਸ ਪੀ ਦਾ ਮੰਗ ਜੋ ਸਾਰੀਆਂ ਰਾਜਾ ਵਿੱਚ ਉੱਭਰ ਗਈ ਹੈ ਬਲਕਿ ਵਿਸ਼ਵ ਪੱਧਰ ਤੇ ਉੱਭਰੀ ਹੈ ਇਸ ਦੀਆ ਤਾਜਾ ਖ਼ਬਰਾਂ ਜਰਮਨ ਵਿੱਚ ਐਮ ਐਸ ਪੀ  ਦੀ ਮੰਗ ਤੇ ਸੰਘਰਸ਼ ਹੋ ਰਿਹਾ ਹੈ ਤੇ ਫਰਾਂਸ ਵਿੱਚ ਐਮ ਐਸ ਪੀ ਦੀ ਸਰਕਾਰੀ ਖਰੀਦ ਦੀ ਗਰੰਟੀ ਸਰਕਾਰ ਨੇ ਕਰ ਦਿੱਤੀ ਹੈ। ਲੋਕ ਵਿਰੋਧੀ ਕਾਲੇ ਕਾਨੂੰਨਾ ਵਾਪਸ ਲੈਣ, ਐਮ ਐਸ ਪੀ ਦੀ ਮੰਗ ਅਤੇ ਸਰਕਾਰੀ ਖਰੀਦ ਪੱਕੀ ਗਰੰਟੀ ਨਹੀਂ ਹੁੰਦੀ ਉਹਨਾਂ ਚਿਰ ਸੰਘਰਸ਼ ਖਤਮ ਨਹੀਂ ਹੋਵੇਗਾ।

ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ  ਕੇਂਦਰ ਸਰਕਾਰ ਦੁਆਰਾ ਬਣਾਏ ਗਏ ਖੇਤੀ ਕਾਨੂੰਨਾ ਵਿਰੁੱਧ ਅੰਦੋਲਨ ਕਰ ਰਹੇ ਪੰਜਾਬ ,ਹਰਿਆਣਾ, ਉਤਰਾਖੰਡ, ਰਾਜਸਥਾਨ ਦੇ ਕਿਸਾਨ ਦਿੱਲੀ ਦੀਆ ਬਰੂੰਹਾਂ ਤੇ ਬੈਠਿਆ ਨੂੰ 100 ਦਿਨਾ ਦੇ ਲਗਭਗ ਹੋਣ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੱਲ ਨੂੰ ਕਾਲੇ ਕਾਨੂੰਨਾ ਦੇ  ਵਿਰੋਧ ਵਿਚ K.M.P ਰੋਡ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਕੁੰਡਲ਼ੀ, ਮਾਨਾਸਰ ਰੋਡ ਟੋਲ ਪਾਲਜੇ ਦੇ ਨਜ਼ਦੀਕ ਸੰਯੁਕਤ ਮੋਰਚੇ ਵੱਲੋਂ ਐਲਾਨੇ ਪ੍ਰੋਗਰਾਮ ਮੁਤਾਬਕ 11 ਤੋਂ 4ਵਜੇ ਤੱਕ ਰੋਡ ਜਾਮ ਕੀਤਾ ਜਾਵੇਗਾ।

ਔਰਤ  ਜਥੇਬੰਦੀ ਦੇ ਸੂਬਾ   ਸਕੱਤਰ ਹਰਿੰਦਰ ਕੌਰ ਬਿੰਦੂ ਨੇ ਇਸ ਸੰਘਰਸ਼ ਨਾਲ ਜੋੜਦੇ ਹੋਏ ਖੁਸ਼ ਹੈਸੀਅਤ ਟੈਕਸ ਜੋ 1959 ਵਿੱਚ ਕਾਂਗਰਸ ਦੀ ਅਗਵਾਈ ਹੇਠ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਜਬਰੀ ਲੈ ਕੇ ਆਈ ਸੀ ਦੇ ਵਿਰੁੱਧ ਚੱਲੇ ਘੋਲ ਦੇ ਸ਼ਹੀਦਾ ਜਿਸ ਦੀ ਟੱਕਰ ਐਤੀਆਣਾ ਪਿੰਡ ਚ (ਲੁਧਿਆਣਾ) ਵਿੱਚ ਹੋਈ ਸੀ ਅਤੇ  ਉਦੋਂ   ਕੇਂਦਰ ਵਿੱਚ ਜਵਾਹਰ ਲਾਲ ਨਹਿਰੂ  ਦੀ ਕਾਂਗਰਸ ਦੀ ਸਰਕਾਰ ਸੀ ਜਾਲਮ ਹਾਕਮਾਂ ਨੇ ਮਾਤਾ ਚੰਦ ਕੌਰ ,ਬੀਬੀ ਬਚਨ ਕੌਰ , ਬੀਬੀ ਸਤਨੀ ਨੂੰ ਸ਼ਹੀਦ ਕਰ ਦਿੱਤਾ। ਇਸ ਟੈਕਸ  ਦਾ ਕਿਰਤੀ ਕਿਸਾਨਾਂ ਨੇ ਡਟ ਕੇ ਵਿਰੋਧ ਕੀਤਾ ਤੇ ਜਾਲਮ ਸਰਕਾਰਾਂ ਨੇ ਸਰੇਆਮ ਗੋਲ਼ੀਆਂ ਚਲਾ ਕੇ ਸ਼ਹੀਦ ਕੀਤਾ ।ਇਸ ਅੰਦੋਲਨ ਦੇ ਦਬਾਅ ਸਦਕਾ ਸਰਕਾਰ ਨੂੰ ਖੁਸ਼ ਹੈਸੀਅਤ ਟੈਕਸ ਵਾਪਸ ਲੈਣਾ ਪਿਆ । 61ਸਾਲ ਪਹਿਲਾ ਵੀ ਸਰਕਾਰ ਕਿਸਾਨਾਂ ਤੇ ਜਬਰ ਜਿਉਂ ਦੀ ਤਿਉਂ ਲਾਗੂ ਹੈ।ਜੋ ਖੇਤੀ ਵਿਰੋਧੀ ਕਾਲੇ ਕਾਨੂੰਨ ਭਾਰਤੀ ਹਾਕਮ ਅੱਜ ਵੀ ਜ਼ੋਰ ਨਾਲ ਸਾਮਰਾਜੀ ਦੇਸਾ ਅਤੇ ਕਾਰਪੋਰੇਟ  ਘਰਾਣਿਆਂ ਦੇ ਹਿਤਾਂ ਲਈ ਜਬਰੀ ਲਾਗੂ ਕਰ ਕਹੇ ਹਨ ।

ਉਘੇ ਕਹਾਣੀਕਾਰ ਅਤਰਜੀਤ ਨੇ ਕਿਹਾ ਕਿ ਜੋ ਖੇਤੀ ਵਿਰੋਧੀ ਕਾਲੇ ਕਾਨੂੰਨ ਭਾਰਤੀ ਹਾਕਮ ਲੈ ਕੇ ਆਏ ਹਨ। ਇਸ ਵਿਰੁੱਧ ਚੱਲ ਰਿਹਾ ਕਿਸਾਨ ਘੋਲ ਅੱਜ ਲੋਕ ਘੋਲ ਬਣ ਗਿਆ ਹੈ। ਇਹ ਕਿਸਾਨ -ਮਜ਼ਦੂਰ-ਮੁਲਾਜ਼ਮ ਤੇ  ਸਮੂਹ ਕਿਰਤੀ ਲੋਕਾਂ ਦੀ ਜੋਟੀ ਪੈ ਚੁੱਕੀ ਹੈ। ਸਾਡਾ ਪੰਜਾਬ, ਹਰਿਆਣਾ, ਰਾਜਸਥਾਨ ਕੁੱਲ ਭਾਰਤ ਦੇ ਰਾਜ ਦੀ ਭਾਈਚਾਰਕ ਸਾਂਝ ਬਣੀ ਹੈ ਤੇ ਇਹ ਸੰਘਰਸ਼ ਸਭ ਜ਼ਾਤਾਂ ਅਤੇ ਧਰਮਾਂ ਤੋਂ ਉੱਪਰ ਉਠ ਚੁੱਕਾ ਹੈ ਤੇ ਸੰਘਰਸ਼ ਹਰ ਹਾਲਤ ਵਿੱਚ ਜਿੱਤ ਕੇ ਰਹਾਂਗੇ ।ਅੱਜ ਦੇ ਇਕੱਠ ਨੂੰ ਬਿੱਟੂ ਮੱਲਣ ,ਗੁਰਦੇਵ ਸਿੰਘ ਗੱਜੂਮਾਜਰਾ,ਦਰਵਾਰਾ ਸਿੰਘ ਛਾਜਲਾ, ਤਾਨੀਆ  ਤਬੱਸੂਮ ਅਮਰੀਕ ਸਿੰਘ ਗੰਢੂਆ ਨੇ ਸੰਬੋਧਨ ਕੀਤਾ।

Jeeo Punjab Bureau

Leave A Reply

Your email address will not be published.