VIDEO-ਗੱਡੇ ਤੇ ਸਵਾਰ ਹੋ ਕੇ ਪ੍ਰਦਰਸ਼ਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਹੁੰਚੇ ਵਿਧਾਨ ਸਭਾ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 4 ਮਾਰਚ

ਪੈਟਰੋਲ ਅਤੇ ਡੀਜ਼ਲ ਤੇ ਪੰਜਾਬ ਚ’ ਸਭ ਤੋਂ ਵੱਧ ਟੈਕਸ ਵਸੂਲਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਸਰਕਾਰ ਖਿਲਾਫ ਵੱਖਰਾ ਪ੍ਰਦਰਸ਼ਨ । ਗੱਡੇ ਤੇ ਸਵਾਰ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਹੁੰਚੇ ਵਿਧਾਨ ਸਭਾ । ਪੰਜਾਬ ਵਿਚ ਵੱਧ ਰਹੀ ਮਹਿੰਗਾਈ ਦਾ ਮੁੱਦਾ ਪੰਜਾਬ ਵਿਧਾਨਸਭਾ ਦੇ ਬਾਹਰ ਗੂੰਜਿਆ । ਸ਼ਿਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵਲੋਂ ਅਨੋਖੇ ਢੰਗ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਤੇ ਵਿਰੋਧ ਪ੍ਰਗਟ ਕੀਤਾ ਗਿਆ । ਐਮ ਐਲ ਏ ਫਲੈਟ ਤੋਂ ਇਕੱਠੇ ਹੋ ਕੇ ਕਿਸਾਨਾਂ ਦੇ ਗੱਡੇ ਤੇ ਬੈਠ ਕੇ ਵਿਧਾਨਸਭਾ ਵਲ ਕੂਚ ਕੀਤਾ । ਬਲਦਾਂ ਅਤੇ ਗੱਡੇ ਉੱਤੇ ਪੈਟਰੋਲ ਅਤੇ ਡੀਜ਼ਲ ਦੇ ਵੱਧ ਰੇਟ ਦੇ ਕਾਰਨ ਲਿੱਖੇ ਗਏ ਕਿ ਕਿਵੇਂ ਪੰਜਾਬ ਸਰਕਾਰ ਪੈਟਰੋਲ-ਡੀਜ਼ਲ ਤੇ ਟੈਕਸ ਲਾ ਕੇ ਆਮ ਜਨਤਾ ਤੇ ਬੋਝ ਪਾ ਰਿਹਾ ।

ਵਿਧਾਇਕਾਂ ਨੇ ਮੰਗ ਕੀਤੀ ਕਿ ਸੂਬਾ ਅਤੇ ਕੇਂਦਰ ਦੋਨੋ ਸਰਕਾਰਾਂ ਪੈਟਰੋਲ ਡੀਜ਼ਲ ਤੇ ਟੈਕਸ ਘਟਾ ਕੇ ਆਮ ਲੋਕਾਂ ਨੂੰ ਕੁਝ ਰਾਹਤ ਦੇਣ । ਵਿਧਾਇਕਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਮਹਿੰਗਾਈ ਵੱਧ ਰਹੀ ਹੈ ਸਾਨੂ ਅਤੇ ਲੋਕਾਂ ਨੂੰ ਗੱਡੇ ਜ਼ਾ ਸਾਈਕਲ  ਦੀ ਸਵਾਰੀ ਹੀ ਕਰਨੀ ਪਏਗੀ ਕਿਉਕਿ ਗੱਡੀਆਂ ਵਿਚ ਤੇਲ ਪਵਾਉਣ ਔਖਾ ਹੋ ਗਿਆ ।ਇਸ ਮਾਰਚ ਦੀ ਅਗਵਾਈ ਬਿਕਰਮ ਸਿੰਘ ਮਜੀਠੀਆ ਵਲੋਂ ਕੀਤੀ ਗਈ ਅਤੇ ਵਿਧਾਇਕ ਸ਼ਰਨਜੀਤ ਢਿੱਲੋਂ, ਐਨ ਕੇ ਸ਼ਰਮਾਂ, ਮਨਪ੍ਰੀਤ ਸਿੰਘ ਅਯਾਲੀ, ਹਰਿੰਦਰਪਾਲ ਚੰਦੂਮਾਜਰਾ ਸਮੇਤ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਵਲੋਂ ਵਿਧਾਨਸਭਾ ਦੇ ਬਾਹਰ ਇਹ ਪ੍ਰਦਾਰਸ਼ਨ ਮਾਰਚ ਕੱਢਿਆ ਗਿਆ ।

Jeeo Punjab Bureau

Leave A Reply

Your email address will not be published.