‘ਕੌਮਾਂਤਰੀ ਔਰਤ ਦਿਵਸ’ ਮੌਕੇ ਕਿਸਾਨ-ਮੋਰਚਿਆਂ ‘ਚ ਔਰਤਾਂ ਦੀ ਵੱਡੀ ਸ਼ਮੂਲੀਅਤ ਕਰਵਾਉਣ ਦਾ ਸੱਦਾ

ਜੀਓ ਪੰਜਾ ਬ ਬਿਊਰੋ

ਚੰਡੀਗੜ੍ਹ, 2 ਮਾਰਚ

ਦਿੱਲੀ ਮੋਰਚੇ ਤੋਂ ਪੰਜਾਬ ਪਰਤਦਿਆਂ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਪੰਜਾਬ ਭਰ ‘ਚ 32 ਕਿਸਾਨ-ਜਥੇਬੰਦੀਆਂ ਵੱਲੋਂ ਕਰੀਬ 68 ਥਾਵਾਂ ਟੋਲ-ਪਲਾਜ਼ਿਆਂ, ਕਾਰਪੋਰੇਟ-ਮਾਲਜ਼, ਰਿਲਾਇੰਸ ਪੰਪਾਂ ਅਤੇ ਰੇਲਵੇ-ਪਾਰਕਾਂ ‘ਤੇ ਚਲਦੇ ਕਿਸਾਨ-ਮੋਰਚਿਆਂ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਤਸੱਲੀ ਪ੍ਰਗਟ ਕੀਤੀ ਕਿ ਦਿੱਲੀ ਦੇ ਨਾਲ-ਨਾਲ ਪੰਜਾਬ ਦੇ ਕਿਸਾਨ-ਮੋਰਚੇ ਵੀ ਮਜ਼ਬੂਤੀ ਨਾਲ ਕਾਇਮ ਹਨ। ਉਹਨਾਂ ਪੰਜਾਬ ਦੀਆਂ ਵੱਖ-ਵੱਖ ਥਾਵਾਂ ‘ਤੇ ਕਿਸਾਨ-ਮੋਰਚਿਆਂ ‘ਤੇ ਬੈਠੇ ਕਿਸਾਨ ਆਗੂਆਂ ਨਾਲ ਤਾਲਮੇਲ ਕਰਦਿਆਂ 6, 8 ਅਤੇ 15 ਮਾਰਚ ਨੂੰ ਦਿੱਲੀ ਵੱਡੀ ਗਿਣਤੀ ‘ਚ ਪਹੁੰਚਣ ਦਾ ਸੱਦਾ ਦਿੱਤਾ। 6 ਮਾਰਚ ਨੂੰ ਕਿਸਾਨ-ਅੰਦੋਲਨ ਦੇ 100ਵੇਂ ਦਿਨ ਕੇਐਮਪੀ ਐਕਸਪ੍ਰੈਸ ਰੋਡ 11 ਤੋਂ 4 ਵਜੇ ਤੱਕ 5 ਘੰਟਿਆਂ ਲਈ ਜਾਮ ਕੀਤਾ ਜਾਵੇਗਾ। 

ਇਸੇ ਤਰ੍ਹਾਂ ਦੇਸ਼ ਭਰ ਦੀਆਂ ਟਰੇਡ-ਯੂਨੀਅਨਾਂ ਅਤੇ ਕਿਸਾਨ-ਜਥੇਬੰਦੀਆਂ ਵੱਲੋਂ 15 ਮਾਰਚ ਨੂੰ ‘ਕਾਰਪੋਰੇਟ-ਵਿਰੋਧੀ’ ਦਿਵਸ ਮਨਾਇਆ ਜਾਵੇਗਾ।  8 ਮਾਰਚ ਨੂੰ ‘ਕੌਮਾਂਤਰੀ ਔਰਤ ਦਿਵਸ’ ਮੌਕੇ ਦਿੱਲੀ ਅਤੇ ਪੰਜਾਬ ‘ਚ ਚਲਦੇ ਕਿਸਾਨ-ਮੋਰਚਿਆਂ ‘ਚ ਔਰਤਾਂ ਦੀ ਵੱਡੀ ਸ਼ਮੂਲੀਅਤ ਕਰਵਾਈ ਜਾਵੇਗੀ।  

Jeeo Punjab Bureau

Leave A Reply

Your email address will not be published.