ਔਰਤਾਂ ਤੋਂ ਬਗੈਰ ਅੰਦੋਲਨ ਜਿੱਤਣਾ ਬਹੁਤ ਔਖਾ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 2 ਮਾਰਚ

ਨੌਜਵਾਨਾਂ ਨੂੰ ਆਪਣੇ ਭਾਸ਼ਣਾ ਦੌਰਨ ਅਤੇ ਅੰਦੋਲਨ ਕਰਦਿਆਂ ਜਿੱਥੇ ਜੋਸ਼ ਨਾਲ ਲੜਨਾ ਹੈ ਤੇ ਹੋਸ਼ ਤੋਂ ਕੰਮ ਲੈਂਦਿਆਂ ਸ਼ਾਂਤੀ ਵਿਚ‌ ਰਹਿ ਕੇ ਜ਼ਾਬਤੇ ਦਾ ਵੀ ਪੂਰਾ ਖਿਆਲ ਰੱਖਣ ਦੀ ਲੋੜ ਹੈ ਜਾਬਤੇ ਵਿਚ ਰਹਿ ਕੇ ਹੀ ਲੋਕ ਏਕਤਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਫੇਸਬੁੱਕ ਉੱਤੇ ਕੋਈ ਵੀ ਬੇਲੋੜੀ ਬਹਿਸ ਵਿਚ ਪੈਣ ਤੋਂ ਸੰਕੋਚ ਕਰਨ ਲਈ ਕਿਹਾ ਗਿਆ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟਿਕਰੀ ਬਾਰਡਰ ਉੱਤੇ ਪਕੌੜਾ ਚੌਂਕ ਨੇੜੇ ਲੱਗੀ ਸਟੇਜ ਤੋਂ ਸੂਬਾ ਆਗੂ ਅਮਰੀਕ ਸਿੰਘ ਗੰਢੂਆਂ ਨੇ ਕੀਤਾ। ਉਨ੍ਹਾਂ ਕਿਹਾ ਕਿ ਇਹ ਘੋਲ਼ ਲੰਮਾ ਦਮ ਰੱਖ ਕੇ ਲੜਨ ਦੀ ਲੋੜ ਹੈ।

ਭੈਣ ਪਰਮਜੀਤ ਕੌਰ ਕੋਰੜਾ ਨੇ 8 ਮਾਰਚ ਨੂੰ ਮਨਾਏ ਜਾ ਰਹੇ ਕੌਮਾਂਤਰੀ ਔਰਤ ਦਿਵਸ ਤੇ ਭੈਣਾਂ ਦੀ ਗਿਣਤੀ ਵੱਧ ਤੋਂ ਵੱਧ ਦਿੱਲੀ ਵਿਚ ਆਉਣ ਖ਼ਾਤਰ ਅਪੀਲ ਕੀਤੀ । ਜੋ  ਭਾਰਤੀ ਕਿਸਾਨ ਯੂਨਿਅਨ ਏਕਤਾ ਉਗਰਾਹਾਂ ਵੱਲੋਂ ਟਿੱਕਰੀ ਬਾਡਰ ਤੇ ਮਨਾਇਆ ਜਾਣਾ ਹੈ । ਉਹਨਾਂ ਨੇ ਕਿਹਾ ਔਰਤਾਂ ਤੋਂ ਬਗੈਰ ਅੰਦੋਲਨ ਜਿੱਤਣਾ ਬਹੁਤ ਔਖਾ ਹੈ ਤੇ ਸਮਾਜ ਦੀ ਅੱਧ ਗਿਣਤੀ ਅਸੀਂ ਮਾਂਵਾਂ ਭੈਣਾਂ ਹਾਂ।

ਬਠਿੰਡਾ ਦੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲ ਨੇ ਕਿਹਾ ਕਿ ਇਸ ਅੰਦੋਲਨ ਵਿੱਚ ਅਸੀਂ ਜੋ ਭਾਈਚਾਰਕ ਸਾਂਝ ਨੂੰ ਕਾਇਮ ਕਰ ਲਿਆ ਹੈ ਤੇ ਭਾਜਪਾ ਤੋਂ ਬਿਨਾਂ  ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਸਾਡੇ ਘੋਲ ਦੀ ਹਮਾਇਤ ਵਿੱਚ ਬੋਲਣ ਲਈ ਮਜਬੂਰ ਹਨ ਤੇ ਮੋਦੀ ਹਕੂਮਤ ਇਸ ਘੋਲ ਨੂੰ ਲੀਹੋ ਲਾਉਣ ਲਈ ਅਜੇ ਵੀ ਬਹੁਤ ਯਤਨ ਕਰ ਰਹੀ ਹੈ ਜੋ ਕਦੇ ਵੀ ਪੂਰੇ ਨਹੀਂ ਹੋਣ ਦਿੱਤੇ ਜਾਣਗੇ। ਇਹ ਨੀਤੀਆਂ ਦੀ ਲੜਾਈ ਲੰਬੀ ਤਾਂ ਹੋ ਸਕਦੀ ਹੈ ਪਰ ਇਹ ਜਿਤਣੀ ਅਸੰਬਵ ਨਹੀਂ ਕਾਲੇ ਕਾਨੂੰਨ ਰੱਦ ਹੋਣ ਤੱਕ ਲੜਾਈ ਜਾਰੀ ਰਹੇਗੀ । ਜੋ ਹਾੜੀ ਵਢਾਈ ਕੰਮ ਦੀ ਰੁੱਤ ਹੋਣ ਕਾਰਨ ਸਰਕਾਰ ਦੇ ਭਰਮ ਭੁਲੇਖੇ ਆਉਣ ਵਾਲੇ ਸਮੇ ਵਿੱਚ ਦੂਰ ਕੀਤੇ ਜਾਣਗੇ। ਵੱਖ ਵੱਖ ਬੁਲਾਰਿਆਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਦਿਰੜ ਇਰਾਦੇ ਨਾਲ ਲੜਾਈ ਲੜਨ ਤੇ ਜੱਥੇਬੰਦੀਆ ਦੇ ਆਗੂਆਂ ਦੇ ਕਹਿਣੇ ਵਿੱਚ ਰਹਿ ਕੇ ਸੰਘਰਸ਼ ਕਰਨ। ਅੱਜ ਸਟੇਜ ਤੇ ਹੇਠ ਲਿਖੇ ਬੁਲਾਰਿਆਂ ਨੇ ਸੰਬੋਧਨ ਕੀਤਾ ਅਮਰਜੀਤ ਕੌਰ, ਬਲਦੇਵ ਸਿੰਘ ਦਿੜਬਾ, ਰਾਮ ਸਿੰਘ ਸੰਗਤ, ਹਰਜਿੰਦਰ ਘਰਾਚੋ, ਗੁਰਬਹਾਰ ਸਿੰਘ ਨੇ ਸੰਬੋਧਨ ਕੀਤਾ।

Jeeo Punjab Bureau

Leave A Reply

Your email address will not be published.