ਡੇਰਾ ਸੱਚਾ ਸੌਦਾ ਦੇ ਮੁਖੀ ਨੇ ਇੱਕ ਵਾਰ ਫਿਰ ਜੇਲ੍ਹ ਤੋਂ ਲਿਖੀ ਚਿੱਠੀ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ , 1 ਮਾਰਚ

ਡੇਰਾ ਸੱਚਾ ਸੌਦਾ ਦੇ ਮੁਖੀ Gurmeet Ram Rahim (ਗੁਰਮੀਤ ਰਾਮ ਰਹੀਮ) ਨੇ ਇੱਕ ਵਾਰ ਫਿਰ ਜੇਲ੍ਹ ਤੋਂ ਇੱਕ ਚਿੱਠੀ ਲਿਖੀ ਹੈ। ਇਸ ਪੱਤਰ ਵਿਚ ਰਾਮ ਰਹੀਮ ਨੇ ਲਿਖਿਆ ਹੈ ਕਿ ਦੇਸ਼ ਦੇ ਅੰਨਦਾਤਾ ਤੇ ਦੇਸ਼ ਦੇ ਰਾਜਾ ਵਿਚਾਲੇ ਜੋ ਵਿਵਾਦ ਚੱਲ ਰਿਹਾ ਹੈ, ਪਰਮਾਤਮਾ ਤੁਹਾਨੂੰ ਦੋਵਾਂ ਨੂੰ ਰਾਸਤਾ ਵਿਖਾਏ ਤਾਂ ਜੋ ਦੇਸ਼ ਜੋ ਕੋਰੋਨਾ ਵਰਗੀ ਮਹਾਮਾਰੀ ਨਾਲ ਲੜ ਰਿਹਾ ਹੈ, ਉਹ ਤਰੱਕੀ ਦੇ ਰਾਹੇ  ਪੈ ਕੇ ਇਕਜੁਟ ਹੋ ਕੇ ਅੱਗੇ ਵਧੇ। ਇਹ ਪੱਤਰ ਰਾਮ ਰਹੀਮ ਨੇ 23 ਫਰਵਰੀ ਨੂੰ ਜੇਲ੍ਹ ਤੋਂ ਲਿਖਿਆ ਸੀ। ਹੁਣ ਇਹ ਪੱਤਰ ਸੋਸ਼ਲ ਮੀਡੀਆ ਉੱਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਡੇਰਾ ਮੁਖੀ ਵੱਲੋਂ ਭੇਜੇ ਪੱਤਰ ਉਤੇ ਜੇਲ੍ਹ ਪ੍ਰਸ਼ਾਸਨ ਦੀ 26 ਫਰਵਰੀ ਦੀ ਮੋਹਰ ਹੈ। ਪੱਤਰ ਵਿੱਚ ਡੇਰਾ ਮੁਖੀ ਨੇ ਆਪਣੀ ਮਾਂ ਨੂੰ ਸਮੇਂ ਸਿਰ ਦਵਾਈਆਂ ਲੈਣ ਦੀ ਸਲਾਹ ਦਿੱਤੀ ਹੈ। ਇਹ ਵੀ ਲਿਖਿਆ ਹੈ ਕਿ ਮੈਂ ਜਲਦੀ ਹੀ ਆ ਕੇ ਤੁਹਾਡਾ ਪੂਰਾ ਇਲਾਜ਼ ਕਰਵਾਵਾਂਗਾ। ਡੇਰਾ ਮੁਖੀ ਨੇ ਲਿਖਿਆ ਹੈ ਕਿ ਸਤਿਗੁਰੂ ਰਾਮ ਜੋ ਵੀ ਕਰਦੇ ਹਨ, ਉਹ 100 ਪ੍ਰਤੀਸ਼ਤ ਠੀਕ ਕਰਦੇ ਸਨ, ਕਰਨਗੇ ਵੀ 100 ਪ੍ਰਤੀਸ਼ਤ ਠੀਕ। ਇਸ ਦੇ ਨਾਲ ਹੀ ਰਾਮ ਰਹੀਮ ਨੇ ਡੇਰਾ ਪੈਰੋਕਾਰਾਂ ਨੂੰ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਲਗਾਉਣ ਦੀ ਸਲਾਹ ਵੀ ਦਿੱਤੀ ਹੈ। ਇਸ ਦੇ ਨਾਲ ਹੀ ਦੇਸ਼ ਦੀ ਸੁੱਖਸ਼ਾਂਤੀ ਲਈ ਇੱਕ ਦਿਨ ਦਾ ਵਰਤ ਰੱਖਣ ਅਤੇ ਲੋੜਵੰਦਾਂ ਨੂੰ ਰਾਸ਼ਨ ਦੇਣ ਲਈ ਲਿਖਿਆ ਗਿਆ ਹੈ।

Jeeo Punjab Bureau

Leave A Reply

Your email address will not be published.