ਫੈਕਟਰੀ ‘ਚ ਲੱਗੀ ਭਿਆਨਕ ਅੱਗ, 4 ਜਖਮੀ 1 ਦੀ ਮੌਤ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ , 27 ਫਰਵਰੀ

ਰਾਜਧਾਨੀ ਦਿੱਲੀ ਦੇ ਪ੍ਰਤਾਪਨਗਰ ਮੈਟਰੋ ‘ਚ ਸਥਿਤ ਇਕ ਫੈਕਟਰੀ ‘ਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਫੈਕਟਰੀ ਇਕ ਦੋ ਮੰਜ਼ਿਲਾ ਇਮਾਰਤ ਸੀ ਜਿਸ ਨੂੰ 1500 ਗਜ਼ਾਂ ‘ਚ ਬਣਾਇਆ ਗਿਆ ਸੀ। ਇਸ ਹਾਦਸੇ ਵਿੱਚ ਚਾਰ ਲੋਕ ਜ਼ਖਮੀ ਹੋ ਗਏ ਅਤੇ ਇੱਕ ਫੈਕਟਰੀ ਵਰਕਰ ਦੀ ਹਾਦਸੇ ਦੁਰਘਟਨਾ ਵਿੱਚ ਮੌਤ ਹੋ ਗਈ। ਅੱਗ ਇੰਨੀ ਗੰਭੀਰ ਸੀ ਕਿ ਅੱਗ ਬੁਝਾਉਣ ਲਈ 100 ਫਾਇਰ ਬ੍ਰਿਗੇਡ ਦੇ ਨਾਲ 100 ਫਾਇਰਫਾਈਟਰਾਂ ਦੇ ਸਮੂਹ ਨੂੰ ਤਾਇਨਾਤ ਕੀਤਾ ਗਿਆ। ਲਗਭਗ ਤਿੰਨ ਘੰਟੇ ਦੀ ਕੋਸ਼ਿਸ਼ ਦੇ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਮੁਢਲੀ ਜਾਂਚ ‘ਚ ਗੈਸ ਸਿਲੰਡਰ ਦੇ ਫਟਣ ਕਾਰਨ ਅੱਗ ਲੱਗਣ ਦਾ ਕਾਰਨ ਸਾਹਮਣੇ ਆ ਰਿਹਾ ਹੈ। ਅੱਗ ਲੱਗਣ ਸਮੇਂ ਪੰਜ ਮਜ਼ਦੂਰ ਅੰਦਰ ਫਸ ਗਏ, ਜਿਸ ‘ਚ ਦੋ ਜ਼ਖਮੀ ਹੋ ਗਏ ਅਤੇ ਇਕ ਦੀ ਮੌਤ ਹੋ ਗਈ। ਦੂਜਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। 

Jeeo Punjab Bureau

Leave A Reply

Your email address will not be published.