ਡਿਪਟੀ ਸਪੀਕਰ ਅਤੇ ਕਾਂਗਰਸ ਵਿਚਕਾਰ ਧੱਕਾਮੁੱਕੀ , 5 ਵਿਧਾਇਕ ਮੁਅੱਤਲ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 26 ਫਰਵਰੀ

ਹਿਮਾਚਲ ਪ੍ਰਦੇਸ਼ ਅਸੈਂਬਲੀ ਵਿਚ ਕਾਂਗਰਸ ਵਿਧਾਇਕਾਂ ਵੱਲੋਂ ਵਿਰੋਧ ਪ੍ਰਦਰਸ਼ਨ ਕਰਨ ਦੌਰਾਨ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਕਾਂਗਰਸ  ਵਿਚਕਾਰ ਧੱਕਾਮੁੱਕੀ  ਉਪਰੰਤ ਕਾਂਗਰਸ ਦੇ ਪੰਜ ਵਿਧਾਇਕਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ । ਇਸ ਸਮੇਂ ਦੌਰਾਨ,ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਕੌਂਸਲ ਚੈਂਬਰ ਗੇਟ ਵਿਖੇ ਰਾਜਪਾਲ ਦੀ ਕਾਰ ਦੇ ਅੱਗੇ ਖੜੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ । ਮਾਮਲਾ ਇੰਨਾ ਗਰਮ ਹੋ ਗਿਆ ਕਿ ਵਿਧਾਨ ਸਭਾ ਦੇ ਉਪ ਸਪੀਕਰ ਹੰਸਰਾਜ ਅਤੇ ਕਾਂਗਰਸ ਦੇ ਵਿਧਾਇਕਾਂ ਵਿਚਾਲੇ ਤਕਰਾਰ ਹੋ ਗਈ।

ਸੰਸਦੀ ਮਾਮਲਿਆਂ ਬਾਰੇ ਮੰਤਰੀ ਸੁਰੇਸ਼ ਭਾਰਦਵਾਜ ਨੇ ਸਦਨ ਵਿੱਚ ਪ੍ਰਸਤਾਵ ਪੇਸ਼ ਕੀਤਾ ਕਿ ਰਾਜਪਾਲ ਦੇ ਰਸਤੇ ਨੂੰ ਰੋਕਣ ‘ਤੇ ਕਾਂਗਰਸੀ ਵਿਧਾਇਕ ਮੁਕੇਸ਼ ਅਗਨੀਹੋਤਰੀ, ਹਰਸ਼ ਵਰਧਨ ਚੌਹਾਨ, ਸਤਪਾਲ ਸਿੰਘ ਰਾਇਜ਼ਾਦਾ,ਸੁੰਦਰ ਸਿੰਘ ਠਾਕੁਰ ਅਤੇ ਵਿਨੈ ਕੁਮਾਰ ਨੂੰ ਮੁਅੱਤਲ ਕੀਤਾ ਜਾਵੇ । ਮਤਾ ਵਿਰੋਧੀ ਧਿਰ ਦੀ ਗੈਰ ਹਾਜ਼ਰੀ ਵਿੱਚ ਪਾਸ ਕੀਤਾ ਗਿਆ। ਵਿਧਾਨ ਸਭਾ ਦੇ ਸਪੀਕਰ ਵਿਪਨ ਪਰਮਾਰ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ,ਹਰਸ਼ਵਰਧਨ ਚੌਹਾਨ,ਸਤਪਾਲ ਸਿੰਘ ਰਾਇਜ਼ਾਦਾ, ਸੁੰਦਰ ਸਿੰਘ ਠਾਕੁਰ ਅਤੇ ਵਿਨੈ ਸਿੰਘ ਨੂੰ 20 ਮਾਰਚ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।

Jeeo Punjab Bureau

Leave A Reply

Your email address will not be published.