ਪੰਜਾਬ ਦਾ ਬਜਟ 5 ਮਾਰਚ ਨੂੰ ਨਹੀਂ 8 ਨੂੰ ਹੋਵੇਗਾ ਪੇਸ਼

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 26 ਫਰਵਰੀ

ਪੰਜਾਬ ਵਿਧਾਨ ਸਭਾ ’ਚ ਸਾਲ 2021 ਦਾ ਬਜਟ ਪੇਸ਼ ਕੀਤੇ ਜਾਣ ਦੀ ਤਾਰੀਖ਼ ਬਦਲ ਦਿੱਤੀ ਗਈ ਹੈ। ਹੁਣ ਪੰਜਾਬ ਦਾ ਬਜਟ 5 ਮਾਰਚ, ਦਿਨ ਸ਼ੁੱਕਰਵਾਰ ਨੂੰ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਬਜਟ ਪੇਸ਼ ਕਰਨ ਲਈ 8 ਮਾਰਚ ਦਾ ਦਿਨ ਤੈਅ ਕੀਤਾ ਗਿਆ ਸੀ। ਪੰਜਾਬ ਵਿਧਾਨ ਸਭਾ ਦੇ ਸੂਤਰਾਂ ਅਨੁਸਾਰ 5 ਮਾਰਚ ਨੂੰ ਬਜਟ ਪੇਸ਼ ਕਰਨ ਦੀ ਮਿੱਤੀ ਆਰਜ਼ੀ ਹੈ, ਅੰਤਿਮ ਫੈਸਲਾ ਬਿਜਨੈਸ ਕਮੇਟੀ ਲਵੇਗੀ। ਦਰਅਸਲ ‘ਚ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 1 ਮਾਰਚ ਤੋਂ 10 ਮਾਰਚ ਤੱਕ ਚੱਲੇਗਾ। ਪੰਜਾਬ ਵਿਧਾਨ ਸਭਾ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਵੱਲੋਂ 15ਵੀਂ ਪੰਜਾਬ ਵਿਧਾਨ ਸਭਾ ਨੂੰ ਇਸ ਦੇ 14ਵੇਂ ਸਮਾਗਮ (ਬਜਟ) ਲਈ 1 ਮਾਰਚ ਨੂੰ ਸਵੇਰੇ 11 ਵਜੇ ਵਿਧਾਨ ਸਭਾ ਹਾਲ, ਚੰਡੀਗੜ੍ਹ ਵਿਖੇ ਬੁਲਾਇਆ ਗਿਆ ਹੈ। ਹਾਲਾਂਕਿ ਬਜਟ ਸੈਸ਼ਨ ਦੇ ਪ੍ਰੋਗਰਾਮ ਬਾਰੇ ਅੰਤਿਮ ਫੈਸਲਾ ਵਿਧਾਨ ਸਭਾ ਦੀ ਬਿਜਨੈਸ ਕਮੇਟੀ ਕਰੇਗੀ।

Jeeo Punjab Bureau

Leave A Reply

Your email address will not be published.