VIDEO-ਕਾਨੂੰਨਾਂ ਦੇ ਵਿਰੋਧ ਵਿੱਚ 5 ਏਕੜ ਕਣਕ ਦੀ ਫਸਲ ਨਸ਼ਟ ਕਰਦਾ ਹੋਇਆ ਕਿਸਾਨ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 24 ਫਰਵਰੀ

ਤਿੰਨੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚਰਖੀ ਦਾਦਰੀ ਵਿੱਚ ਇੱਕ ਕਿਸਾਨ ਨੇ ਰਾਕੇਸ਼ ਟਿਕੈਤ ਦੇ ਫੈਸਲਿਆਂ ਅਨੁਸਾਰ ਆਪਣੀ 5 ਏਕੜ ਕਣਕ ਦੀ ਫਸਲ ਨੂੰ ਟਰੈਕਟਰ ਚਲਾ ਕੇ ਨਸ਼ਟ ਕਰ ਦਿੱਤਾ। ਚਰਖੀ ਪਿੰਡ ਦੇ ਕਿਸਾਨ ਓਮ ਪ੍ਰਕਾਸ਼ ਨੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਬੁੱਧਵਾਰ ਨੂੰ ਆਪਣੀ ਚਾਰ ਏਕੜ ਕਣਕ ਦੀ ਫਸਲ ਉੱਤੇ ਇੱਕ ਟਰੈਕਟਰ ਚਲਾਇਆ।

ਓਮ ਪ੍ਰਕਾਸ਼ 5 ਏਕੜ ਵਿਚ ਖੇਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਨ੍ਹਾਂ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ ਤਾਂ ਉਹ ਉਨ੍ਹਾਂ ਦੀਆਂ ਬਾਕੀ ਫਸਲਾਂ ’ਤੇ ਟਰੈਕਟਰ ਚਲਾ ਕੇ ਉਨ੍ਹਾਂ ਨੂੰ ਨਸ਼ਟ ਕਰ ਦੇਵੇਗਾ। ਸਿਰਫ ਘਰ ਖਰਚੇ ਲਈ ਫਸਲ ਰੱਖੇਗਾ।

Jeeo Punjab Bureau

Leave A Reply

Your email address will not be published.