ਕਿ ਹੰਝੂਆਂ ਚ ਪਾਣੀ ਨਾਮਾਤਰ ਭਾਵਨਾਵਾਂ ਢੇਰ ਸਾਰੀਆਂ ਹੁੰਦੀਆਂ …..।

ਜੀਓ ਪੰਜਾਬ ਬਿਊਰੋ

ਮੁਸ਼ਕਿਲ ਹਾਲਾਤਾਂ ਵਿੱਚ ਸਾਡੇ ਹੰਝੂ ਕੋਈ ਹੋਰ ਨਹੀਂ ਸਿਰਫ਼ ਸਾਡੇ ਆਪਣੇ ਹੱਥ ਹੀ ਪੂੰਝਦੇ ਹਨ, ਸਿਰਫ਼ ਕਿਸਮਤ ਦੇ ਧਨੀਆਂ ਲਈ ਕੋਈ ਹੋਰ ਆਪਣਾ ਬਣਕੇ ਆਉਂਦਾ ਤੇ ਸਾਡੇ ਹੰਝੂ ਆਪਣੇ ਅੰਦਰ ਸਮਾ ਲੈਂਦਾ ਹੈ ਕਿਉਂਕਿ ਵਿਰਲੀ ਰੱਬੀ ਰੂਹ ਇਹ ਜਾਣਦੀ ਹੈ ਕਿ ਹੰਝੂਆਂ ਚ ਪਾਣੀ ਨਾਮਾਤਰ ਭਾਵਨਾਵਾਂ ਢੇਰ ਸਾਰੀਆਂ ਹੁੰਦੀਆਂ …..।

ਕੌਣ ਜਾਣੇ ਕਿ… ਅੱਖ ਦਾ ਹੰਝੂ ਦਿਲ ਦਾ ਜ਼ਖ਼ਮ ਹੁੰਦਾ ਹੈ?

ਚਿਹਰੇ ਦੀ ਮੁਸਕੁਰਾਹਟ ਲਈ ਹਜ਼ਾਰਾਂ ਹੰਝੂ ਡੁਲ੍ਹੇ ਦੇ ਨੇ, ਤਾਂ ਕਿਤੇ ਜਾ ਕੇ ਮਨ ਦਾ ਆਕਾਸ਼ ਸਾਫ਼ ਹੁੰਦਾ ਹੈ। ਜੱਦੀ ਰੁਤਬਿਆਂ ਦਾ ਮਾਣ ਕਰਨ ਵਾਲਿਆਂ ਦੇ ਮਨਾਂ ਤੇ ਤਿੱਤਰ ਖੰਭੀ ਹਮੇਸ਼ਾ ਬਣੀ ਰਹਿੰਦੀ ਹੈ।

ਸਾਡੇ ਦਿਲ ਦਾ ਭਾਰ ਹੰਝੂਆਂ ਰਾਹੀਂ ਹਲਕਾ ਹੁੰਦਾ ਹੈ, ਇਹ ਹੰਝੂ ਸਾਨੂੰ ਵੱਡੇ-ਵੱਡੇ ਦੁੱਖਾਂ ਤੋਂ ਮੁਕਤ ਕਰ ਦਿੰਦੇ ਹਨ। ਜੇ ਮੇਰੀਆਂ ਅੱਖਾਂ ਕੋਲ ਹੰਝੂ ਨਾ ਹੁੰਦੇ ਤਾਂ ਸ਼ਾਇਦ ਅੱਜ ਮੇਰੀ ਰੂਹ ਕੋਲ ਸਤਰੰਗੀ ਪੀਂਘ ਵੀ ਨਹੀਂ ਹੋਣੀ ਸੀ। ਬਿਨਾਂ ਹੰਝੂਆਂ ਸਤਰੰਗੀ ਪੀਂਘ ਬਣ ਹੀ ਨਹੀਂ ਸਕਦੀ, ਮਨ ਹਲਕਾ, ਨਿਰਮਲ ਤੇ ਹੰਕਾਰ ਰਹਿਤ ਹੋ ਹੀ ਨਹੀਂ ਸਕਦਾ।

ਹੰਝੂਆਂ ਨਾਲ ਨਿਖਰਿਆ, ਹਸਮੁਖ ਹੱਸਦਾ ਚਿਹਰਾ ਸੁਹੱਪਣ ਵਾਲਿਆਂ ਨਾਲੋਂ ਜ਼ਿਆਦਾ ਦਿਲਕਸ਼ ਹੁੰਦਾ ਹੈ।

ਹੰਝੂਆਂ ਚ ਪਲਿਆਂ ਨਾਲ ਸਾਥ ਕਰਕੇ ਖਾਂਦਾ ਸਧਾਰਨ ਖਾਣਾ ਵੀ ਪ੍ਰੀਤੀਭੋਜ ਬਣ ਜਾਂਦਾ ਹੈ। ਇਹਨਾਂ ਦਾ ਹਸਮੁਖ ਸੁਭਾਅ ਲੰਬੇ ਸਫ਼ਰ ਨੂੰ ਹੁਸੀਨ ਤੇ ਛੋਟਾ ਕਰ ਦਿੰਦਾ ਹੈ। ਜੀਵਨ ਦੇ ਸੁਆਦ ਨੂੰ ਮਿੱਠਾ ਕਰ ਦਿੰਦਾ ਹੈ।

ਸਾਡੀਆਂ ਸਾਰੀਆਂ ਪ੍ਰੇਸ਼ਾਨੀਆਂ ਕਾਹਲ ਵਿਚੋਂ ਉਪਜਦੀਆਂ ਨੇ, ਸਹਿਣਸ਼ੀਲਤਾ ਅਤੇ ਉਡੀਕ ਨਾਲ ਸਾਡੀ ਚੇਤਨਾ ਵਿਚੋਂ ਸਾਰੇ ਹੱਲ ਆਪ ਮੁਹਾਰੇ ਪ੍ਰਾਪਤ ਹੋ ਜਾਂਦੇ ਨੇ, ਸਾਡੀ ਕਾਹਲ ਨਾਲ ਮਸਲੇ ਹੱਲ ਨਹੀਂ ਹੁੰਦੇ, ਖੁਸ਼ੀਆਂ ਲਈ ਲੰਬੀ ਉਡੀਕ ਤੇ ਜੱਦੋਜਹਿਦ ਤਾਂ ਕਰਨੀ ਹੀ ਪੈਂਦੀ ਹੈ, ਸ਼ੋਰ ਆਪਾਂ ਨਾ ਕਰੀਏ ਸਾਡੀ ਸਫ਼ਲਤਾ ਕਰੇ, ਮਜ਼ਾ ਤਾਂ ਹੈ…ਹਰਫੂਲ ਭੁੱਲਰ ਮੰਡੀ ਕਲਾਂ 9876870157

Jeeo Punjab Bureau

Leave A Reply

Your email address will not be published.