ਆਜ਼ਾਦ ਸੰਸਦ ਮੈਂਬਰ ਦੀ ਮ੍ਰਿਤਕ ਦੇਹ ਹੋਟਲ ‘ਚ ਮਿਲੀ

ਜੀਓ ਪੰਜਾਬ ਬਿਊਰੋ

ਕੇਂਦਰ ਸ਼ਾਸਿਤ ਪ੍ਰਦੇਸ਼ ਦਮਨ ਅਤੇ ਦਿਉ ਦੇ ਦਾਦਰਾ ਅਤੇ ਨਗਰ ਹਵੇਲੀ ਲੋਕ ਸਭਾ ਹਲਕੇ ਤੋਂ ਆਜ਼ਾਦ ਸੰਸਦ ਮੈਂਬਰ ਮੋਹਨ ਡੇਲਕਰ (58) ਦੀ ਮ੍ਰਿਤਕ ਦੇਹ ਅੱਜ ਮੁੰਬਈ ਦੇ ਮਰੀਨ ਡਰਾਈਵ ਇਲਾਕੇ ‘ਚ ਸਥਿਤ ਇਕ ਹੋਟਲ ‘ਚ ਮਿਲੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੁੰਬਈ ਪੁਲਿਸ ਨੇ ਹੋਟਲ ‘ਚ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ‘ਚ ਇਹ ਖ਼ੁਦਕੁਸ਼ੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਦਾਦਰਾ ਨਾਗਰਾ ਹਵੇਲੀ ਤੋਂ ਲੋਕ ਸਭਾ ਸੰਸਦ ਮੈਂਬਰ ਮੋਹਨ ਡੇਲਕਰ ਦੀ ਸੋਮਵਾਰ ਨੂੰ ਕਥਿਤ ਤੌਰ ‘ਤੇ ਮੁੰਬਈ’ ਚ ਆਤਮ ਹੱਤਿਆ ਤੋਂ ਬਾਅਦ ਗੁਜਰਾਤੀ ਵਿੱਚ ਲਿਖਿਆ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਫਿਲਹਾਲ ਮੌਕੇ ‘ਤੇ ਮੌਜੂਦ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਜੋ ਸੁਸਾਈਡ ਨੋਟ ਮਿਲਿਆ ਹੈ ਉਸ ਦੀ ਵੀ ਪੜਤਾਲ ਜਾਰੀ ਹੈ। ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਜਾਵੇਗਾ।

Jeeo Punjab Bureau

Leave A Reply

Your email address will not be published.