ਬੋਰਡ ਪ੍ਰੀਖਿਆਵਾਂ ਲਈ ਤਰੀਕਾਂ ਦਾ ਐਲਾਨ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 22 ਫਰਵਰੀ

ਇਕ ਪਾਸੇ ਜਿੱਥੇ ਸੀਬੀਐੱਸਈ ਬੋਰਡ ਸਮੇਤ ਕਈ ਸੂਬਿਆਂ ‘ਚ ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ, ਉੱਥੇ ਹੀ ਦੂਸਰੇ ਪਾਸੇ ਆਈਸੀਐੱਸਈ ਤੇ ਆਈਐੱਸਸੀ ਦੀਆਂ ਸਾਲ 2021 ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ ਦੇ ਐਲਾਨ ਦਾ ਇੰਤਜ਼ਾਰ ਕਰ ਰਹੇ ਵਿਦਿਆਰਥੀਆਂ ਨੂੰ ਥੋੜ੍ਹਾ ਹੋਰ ਰੁਕਣਾ ਪੈ ਸਕਦਾ ਹੈ। ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (ਸੀਆਈਐੱਸਸੀਈ- CISCE) ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਈ ਤਰੀਕਾਂ ਦਾ ਐਲਾਨ ਵੱਖ-ਵੱਖ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਕੀਤਾ ਜਾਵੇਗਾ। ਹਾਲਾਂਕਿ, ਕੌਂਸਲ ਨੇ ਜਨਵਰੀ ਦੇ ਆਖ਼ਿਰ ‘ਚ ਸਾਰੇ ਸਬੰਧਤ ਸਕੂਲਾਂ ਨੂੰ ਸਰਕੂਲਰ ਜਾਰੀ ਕਰਦੇ ਹੋਏ ਆਈਸੀਐੱਸਈ ਤੇ ਆਈਐੱਸਸੀ ਦੀਆਂ ਸਾਲਾਨਾ ਪ੍ਰੀਖਿਆਵਾਂ ਦਾ ਪ੍ਰਬੰਧ ਹਰ ਸਾਲ ਦੀ ਤਰ੍ਹਾਂ ਫਰਵਰੀ ਤੇ ਮਾਰਚ ਮਹੀਨੇ ਕੀਤੇ ਜਾਣ ਲਈ ਤਿਆਰ ਰਹਿਣ ਦੇ ਹੁਕਮ ਦਿੱਤੇ ਸਨ।

ਕੌਂਸਲ ਦੇ ਮੁੱਖੀ ਗੇਰੀ ਅਰਾਥੂਨ ਨੇ, ਮੀਡੀਆ ਰਿਪੋਰਟ ਅਨੁਸਾਰ, ਕਿਹਾ ਕਿ ਜਿਉਂ ਹੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਜਾਵੇਗਾ, ਨਾਲ ਹੀ 10ਵੀਂ ਤੇ 12ਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਦਾ ਪ੍ਰੋਗਰਾਮ ਜਾਰੀ ਕੀਤਾ ਜਾਵੇਗਾ। ਦੋਵਾਂ ਹੀ ਜਮਾਤਾਂ ਦੀਆਂ ਵਿਸ਼ਾਵਾਰ ਪ੍ਰੀਖਿਆ ਮਿਤੀਆਂ ਲਈ ਟਾਈਮ-ਟੇਬਲ ਚੋਣਾਂ ਦੇ ਐਲਾਨ ਤੋਂ ਬਾਅਦ ਇਕ ਜਾਂ ਦੋ ਦਿਨਾਂ ‘ਚ ਕਰ ਦਿੱਤਾ ਜਾਵੇਗਾ। ਦੂਸਰੇ ਪਾਸੇ ਪ੍ਰੈਕਟੀਕਲ ਵਿਸ਼ਿਆਂ ਫਿਜ਼ਿਕਸ, ਕੈਮਿਸਟਰੀ, ਬਾਇਓਲਾਜੀ, ਬਾਇਓਟੈਕਨੋਲਾਜੀ, ਇੰਡੀਅਨ ਮਿਊਜ਼ਿਕ ਐਂਡ ਫੈਸ਼ਨ ਡਿਜ਼ਾਈਨਿੰਗ ਲਈ ਪ੍ਰੈਕਟੀਕਲ ਐਗਜ਼ਾਮ ਦੀਆਂ ਮਿਤੀਆਂ ‘ਤੇ ਅੰਤਿਮ ਫ਼ੈਸਲਾ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦੇ ਪ੍ਰਮੁੱਖ ਨਾਲ ਵਿਜ਼ਿਟੰਗ ਐਗਜ਼ਾਮੀਨਰ ਦੀ ਚਰਚਾ ਤੋਂ ਬਾਅਦ ਲਿਆ ਜਾਵੇਗਾ। ਐਕਸਪੈਰੀਮੈਂਡਲ ਪ੍ਰੀਖਿਆਵਾਂ ਲਈ ਸਕੂਲਾਂ ਨੂੰ ਲੈਬ ਦੀ ਸਮਰੱਥਾ ਅਨੁਸਾਰ ਪ੍ਰੀਖਿਆਰਥੀਆਂ ਦੇ ਅਲੱਗ-ਅਲੱਗ ਬੈਚ ਬਣਾਉਣੇ ਪੈਣਗੇ। ਕੌਂਸਲ ਵੱਲੋਂ ਸਕੂਲਾਂ ਪ੍ਰਮੁੱਖਾਂ ਨੂੰ ਇਸ ਸਾਲ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਤੇ ਪ੍ਰਸ਼ਨ-ਪੱਤਰਾਂ ਲਈ ਸਰਕੂਲਰ ਵੀ ਜਾਰੀ ਕੀਤਾ ਗਿਆ ਹੈ।

Jeeo Punjab Bureau

Leave A Reply

Your email address will not be published.