ਅੱਜ ਕਿਸਾਨ ਦੇਸ਼ਭਰ ‘ਚ 12 ਤੋਂ ਚਾਰ ਵਜੇ ਤੱਕ ਰੋਕਣਗੇ ਰੇਲਾਂ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 18 ਫਰਵਰੀ

ਖੇਤੀ ਕਾਨੂੰਨਾਂ ਨੂੰ ਲੈਕੇ ਸਰਕਾਰ ਤੇ ਅੰਦੋਲਨਕਾਰੀ ਕਿਸਾਨਾਂ ਦੇ ਵਿਚ ਖਿੱਚੋਤਾਣ ਬਰਕਰਾਰ ਹੈ। ਇਕ ਪਾਸੇ ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ‘ਤੇ ਡਟੇ ਹੋਏ ਹਨ ਤੇ ਦੂਜੇ ਪਾਸੇ ਸਰਕਾਰ ਸੋਧ ਦੀ ਗੱਲ ਕਰ ਰਹੀ ਹੈ। ਆਪਣੀਆਂ ਮੰਗਾਂ ਨਾ ਪੂਰਾ ਹੁੰਦਿਆਂ ਦੇਖ ਕਿਸਾਨ ਹੁਣ ਹੋਰ ਰੋਹ ‘ਚ ਦਿਖਾਈ ਦੇ ਰਹੇ ਹਨ। ਇਸ ਦਰਮਿਆਨ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਸਾਡਾ ਸੰਘਰਸ਼ ਹੋਰ ਤੇਜ਼ ਹੋਵੇਗਾ। ਇਸ ਤਹਿਤ ਅੱਜ ਕਿਸਾਨਾਂ ਵੱਲੋਂ ਦੇਸ਼ਭਰ ‘ਚ ਰੇਲ ਰੋਕੋ ਅਭਿਆਨ ਦਾ ਐਲਾਨ ਕੀਤਾ ਗਿਆ ਹੈ।

ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਰੇਲਾਂ ਰੋਕੇ ਜਾਣ ਦੀ ਖਬਰ ਹੈ। ਬਿਹਾਰ ਵਿੱਚ 12 ਵਜੇ ਤੋਂ ਪਹਿਲਾਂ ਹੀ ਰੇਲ ਰੋਕ ਦਿੱਤੀ ਗਈ। ਕਿਸਾਨ 12 ਤੋਂ ਚਾਰ ਵਜੇ ਤੱਕ ਰੇਲਾਂ ਰੋਕਣਗੇ।

ਪੰਜਾਬ ’ਚ ਪਟਿਆਲਾ ਜ਼ਿਲ੍ਹੇ ਦੇ ਨਾਭਾ, ਸੰਗਰੂਰ ’ਚ ਸੁਨਾਮ, ਮਾਨਸਾ, ਬਰਨਾਲਾ ਬਠਿੰਡਾ ’ਚ ਰਾਮਪੁਰਾ, ਮੰਡੀ, ਸੰਗਤ ਮੰਡੀ ਤੇ ਗੋਨਿਆਣਾ ਮੰਡੀ, ਫ਼ਰੀਦਕੋਟ ’ਚ ਕੋਟਕਪੂਰਾ, ਮੁਕਤਸਰ ’ਚ ਗਿੱਦੜਬਾਹਾ, ਫ਼ਾਜ਼ਿਲਕਾ ’ਚ ਅਬੋਹਰ ਤੇ ਜਲਾਲਾਬਾਦ, ਫ਼ਿਰੋਜ਼ਪੁਰ, ਮੋਗਾ ’ਚ ਅਜੀਤਵਾਲ, ਲੁਧਿਆਣਾ ਤੇ ਇਸ ਜ਼ਿਲ੍ਹੇ ਦੋਰਾਹਾ, ਜਲੰਧਰ ’ਚ ਸ਼ਾਹਕੋਟ, ਤਰਨ ਤਾਰਨ, ਅੰਮ੍ਰਿਤਸਰ ’ਚ ਫਤਿਹਗੜ੍ਹ ਚੂੜੀਆਂ, ਗੁਰਦਾਸਪੁਰ ਤੇ ਕਾਦੀਆਂ ’ਚ ਅੱਜ ਦੁਪਹਿਰ 12 ਵਜੇ ਤੋਂ ਸ਼ਾਮੀਂ 4 ਵਜੇ ਤੱਕ ਰੇਲ ਗੱਡੀਆਂ ਰੋਕੀਆਂ ਜਾਣਗੀਆਂ।

Jeeo Punjab Bureau

Leave A Reply

Your email address will not be published.