ਦਿਉਰ ਨੇ ਅਕਾਲੀ ਆਗੂ ਹਰਾ ਕੇ ਭਰਜਾਈ ਦੀ ਹਾਰ ਦਾ ਬਦਲਾ ਲਿਆ

ਸਾਬਕਾ ਪ੍ਰਧਾਨ ਹਾਰੇ, ਪਤੀ ਪਤਨੀ ਜਿੱਤੇ
ਰਾਜਿੰਦਰ ਵਰਮਾ
ਭਦੌਡ਼ 17 ਫਰਵਰੀ
ਕਾਂਗਰਸ ਅਤੇ ਅਕਾਲੀ ਦਲ ਲਈ ਵਕਾਰ ਦਾ ਸਵਾਲ ਬਣੀਆਂ ਕੌਂਸਲ ਚੋਣਾਂ ਵਿੱਚ ਵੋਟਰਾਂ ਨੇ ਕਸਬੇ ਦੇ ਵੱਡੇ ਰਾਜਸੀ ਚਿਹਰਿਆਂ ਨੂੰ ਹਾਰ ਦਾ ਸਵਾਦ ਚਖਾ ਦਿੱਤਾ ਤੇ ਕਈ ਸਾਬਕਾ ਕੌਂਸਲਰ ਵੀ ਲੋਕਾਂ ਨੇ ਨਕਾਰ ਦਿੱਤੇ। ਆਮ ਆਦਮੀ ਪਾਰਟੀ ਖਾਤਾ ਵੀ ਨਾ ਖੋਲ ਸਕੀ।
ਇੰਨਾਂ ਚੋਣਾਂ ਵਿੱਚ ਵਾਰਡ ਨੰਬਰ ਤਿੰਨ ਅਤੇ ਚਾਰ ਤੋਂ ਕਾਂਗਰਸ ਦੇ ਹਰਮਨਜੀਤ ਕੌਰ ਅਤੇ ਜਗਦੀਪ ਸਿੰਘ ਜੱਗੀ ਜੇਤੂ ਰਹੇ ਹਨ ਜੋਕਿ ਪਤੀ ਪਤਨੀ ਹਨ। ਵਾਰਡ ਨੰਬਰ ਅੱਠ ਵਿੱਚ ਆਜ਼ਾਦ ਉਮੀਦਵਾਰ ਮੁਨੀਸ਼ ਗਰਗ ਨੇ ਕਾਂਗਰਸ ਦੇ ਸਾਬਕਾ ਬਲਾਕ ਪ੍ਰਧਾਨ ਤੇ ਕੌਂਸਲਰ ਰਾਜਬੀਰ ਸਿੰਗਲਾ ਨੂੰ ਮਾਤ ਦਿੱਤੀ। ਵਾਰਡ ਨੰਬਰ 12 ਵਿੱਚ ਸਾਬਕਾ ਪ੍ਰਧਾਨ ਅਕਾਲੀ ਆਗੂ ਜਸਵੀਰ ਸਿੰਘ ਧੰਮੀ ਨੂੰ ਕਾਂਗਰਸ ਦੇ ਸਾਬਕਾ ਸ਼ਹਿਰੀ ਪ੍ਰਧਾਨ ਨਾਹਰ ਸਿੰਘ ਔਲਖ ਨੇ ਮਾਤ ਦਿੱਤੀ। ਵਾਰਡ ਨੰਬਰ 13 ਵਿੱਚ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ ਦੀ ਪਤਨੀ ਮਨਦੀਪ ਕੌਰ ਨੇ ਸਾਬਕਾ ਪ੍ਰਧਾਨ ਚਰਨਜੀਤ ਕੌਰ ਨੂੰ ਹਰਾਇਆ ਜੋ ਕਿ ਨਾਹਰ ਸਿੰਘ ਔਲਖ ਦੀ ਭਰਜਾਈ ਹੈ। ਇਸ ਤਰਾਂ ਦੋਹਾਂ ਪਰਿਵਾਰਾਂ ਦੀ ਸਿਆਸੀ ਲਡ਼ਾਈ ਵਿੱਚ ਪਤਨੀ ਨੇ ਆਪਣੇ ਪਤੀ ਦੀ ਹਾਰ ਦਾ ਬਦਲਾ ਕਾਂਗਰਸੀ ਉਮੀਦਵਾਰ ਦੀ ਭਰਜਾਈ ਨੂੰ ਹਰਾ ਕੇ ਲੈ ਲਿਆ। ਇੰਨਾਂ ਚੋਣਾਂ ਵਿੱਚ 5 ਮੌਜੂਦਾ ਕੌਂਸਲਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

Leave A Reply

Your email address will not be published.