ਉਪ ਰਾਜਪਾਲ ਦੇ ਅਹੁਦੇ ਤੋਂ ਕਿਰਨ ਬੇਦੀ ਨੂੰ ਹਟਾਇਆ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 17 ਫਰਵਰੀ

ਪੁਡੂਚੇਰੀ ਵਿਚ ਪੈਦਾ ਹੋਏ ਸਿਆਸੀ ਸੰਕਟ ਵਿਚਕਾਰ ਬੀਤੀ ਰਾਤ ਅਚਾਨਕ ਉਪ ਰਾਜਪਾਲ Dr. Kiran Bedi (ਡਾ. ਕਿਰਨ ਬੇਦੀ) ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਤੇਲੰਗਾਨਾ ਦੇ ਰਾਜਪਾਲ ਡਾ. ਤਾਮਿਲਿਸਾਈ ਸੌਂਦਰਾਰਾਜਨ ਨੂੰ ਪੁਡੂਚੇਰੀ ਦੇ ਉਪ ਰਾਜਪਾਲ ਵਜੋਂ ਵਾਧੂ ਚਾਰਜ ਦਿੱਤਾ ਗਿਆ ਹੈ। ਉਪ ਰਾਜਪਾਲ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਬੁੱਧਵਾਰ ਨੂੰ ਕਿਰਨ ਬੇਦੀ ਨੇ ਟਵੀਟ ਕੀਤਾ ਹੈ। ਕਿਰਨ ਬੇਦੀ ਨੇ ਲਿਖਿਆ, ‘ਦਿਆਲੂ ਦਿਲ, ਤੇਜ਼ ਦਿਮਾਗ, ਸਾਹਸੀ ਜਜ਼ਬਾ’। ਉਹਨਾਂ ਨੇ ਲਿਖਿਆ ਇਹ ਉਹਨਾਂ ਦੀ ਟੇਬਲ ‘ਤੇ ਰੱਖੀ ਇਕ ਡਾਇਰੀ ਦਾ ਕਵਰ ਹੈ।ਇਸ ਤੋਂ ਬਾਅਦ ਇਕ ਹੋਰ ਟਵੀਟ ਕਰਦਿਆਂ ਕਿਰਨ ਬੇਦੀ ਨੇ ਇਕ ਚਿੱਠੀ ਸ਼ੇਅਰ ਕੀਤੀ। ਇਸ ਵਿਚ ਉਹਨਾਂ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ।

ਕਿਰਨ ਬੇਦੀ ਨੇ ਕਿਹਾ ਉਹਨਾਂ ਸਾਰਿਆਂ ਦਾ ਧੰਨਵਾਦ ਜੋ ਉਪ ਰਾਜਪਾਲ ਦੇ ਰੂਪ ਵਿਚ ਉਹਨਾਂ ਦੀ ਯਾਤਰਾ ਦਾ ਹਿੱਸਾ ਸਨ। ਉਹਨਾਂ ਕਿਹਾ ਮੈਂ ਯਕੀਨ ਨਾਲ ਕਹਿ ਸਕਦੀ ਹਾਂ ਕਿ ਇਸ ਕਾਰਜਕਾਲ ਦੌਰਾਨ ‘ਟੀਮ ਰਾਜ ਨਿਵਾਸ’ ਨੇ ਲਗਨ ਨਾਲ ਲੋਕ ਹਿੱਤਾਂ ਦੀ ਸੇਵਾ ਲਈ ਕੰਮ ਕੀਤਾ। ਚਿੱਠੀ ਵਿਚ ਉਹਨਾਂ ਨੇ ਪੁਡੂਚੇਰੀ ਦੀ ਜਨਤਾ ਅਤੇ ਜਨਤਕ ਅਧਿਕਾਰੀਆਂ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਪੁਡੂਚੇਰੀ ਦਾ ਭਵਿੱਖ ਬਹੁਤ ਬਿਹਤਰ ਹੈ ਅਤੇ ਇਹ ਲੋਕਾਂ ਦੇ ਹੱਥਾਂ ਵਿਚ ਹੈ। ਪੁਡੂਚੇਰੀ ਦੇ ਮੁੱਖ ਮੰਤਰੀ ਵੀ ਨਾਰਾਇਣਸਾਮੀ ਨੇ ਹਾਲ ਹੀ ਵਿਚ ਨਵੀਂ ਦਿੱਲੀ ਵਿਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਸੀ। ਉਹਨਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਅਤੇ ਉਪ ਰਾਜਪਾਲ ਕਿਰਨ ਬੇਦੀ ਨੂੰ ਵਾਪਸ ਬੁਲਾਉਣ ਲਈ ਪਟੀਸ਼ਨ ਸੌਂਪੀ।

Jeeo Punjab Bureau

Leave A Reply

Your email address will not be published.