ਸ਼ਰਾਬ ਦੇ ਠੇਕੇ ਸ਼ਾਮ 5 ਵਜੇ ਤੱਕ ਰਹਿਣਗੇ ਬੰਦ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 16 ਫਰਵਰੀ

ਗਿਰੀਸ਼ ਦਿਆਲਨ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ,ਐਸ.ਏ.ਐਸ. ਨਗਰ ਨੇ ਪੰਜਾਬ ਆਬਕਾਰੀ ਐਕਟ, 1914 ਦੀ ਧਾਰਾ 54 ਤਹਿਤ ਹੁਕਮ ਜਾਰੀ ਕੀਤੇ ਹਨ ਕਿ ਮਿਤੀ 17-02-2021 ਨੂੰ ਜ਼ਿਲ੍ਹੇ ਵਿਚ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ (ਨਗਰ ਨਿਗਮ  ਨੂੰ ਛੱਡ ਕੇ) ਦੀਆਂ ਵੋਟਾਂ ਦੀ ਗਿਣਤੀ ਵਾਲੇ ਦਿਨ ਸ਼ਰਾਬ ਦੇ ਠੇਕੇ ਸ਼ਾਮ 5 ਵਜੇ ਤੱਕ ਬੰਦ ਰਹਿਣਗੇ। ਇਸ ਤੋਂ ਇਲਾਵਾ ਐਸ.ਏ.ਐਸ. ਨਗਰ ਦੀ ਵਾਰਡ ਨੰ. 10 ਦੇ ਬੂਥ ਨੰ. 32 ਅਤੇ 33 ਵਿਚ ਮਿਤੀ 17-02-2021 ਨੂੰ ਹੋਣ ਵਾਲੀਆਂ ਮੁੜ ਚੋਣਾਂ ਦੇ ਮੱਦੇਨਜ਼ਰ ਇਸ ਏਰੀਏ ਵਿਚ ਸ਼ਾਮ 5 ਵਜੇ ਤੱਕ ਡ੍ਰਾਈ ਡੇਅ ਘੋਸ਼ਿਤ ਕੀਤਾ ਹੈ ਅਤੇ ਨਗਰ ਨਿਗਮ ਦੇ ਸਾਰੇ ਵਾਰਡਾਂ ਦੀਆਂ ਵੋਟਾਂ ਦੀ ਗਿਣਤੀ ਮਿਤੀ 18-02-2021 ਨੂੰ ਹੋਣ ਕਾਰਨ ਨਗਰ ਨਿਗਮ ਐਸ.ਏ.ਐਸ. ਨਗਰ ਦੀ ਹਦੂਦ ਅੰਦਰ ਸ਼ਾਮ 5 ਵਜੇ ਤੱਕ ਡ੍ਰਾਈ ਡੇਅ ਘੋਸ਼ਿਤ ਕੀਤਾ ਹੈ।

Jeeo Punjab Bureau

Leave A Reply

Your email address will not be published.