ਜ਼ਹਿਰੀਲੀ ਸ਼ਰਾਬ ਪੀਣ ਨਾਲ 2 ਨੌਜਵਾਨਾਂ ਦੀ ਮੌਤ, 1 ਗੰਭੀਰ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 16 ਫਰਵਰੀ

ਸੁਨਾਮ ਸ਼ਹਿਰ ‘ਚ 2 ਨੌਜਵਾਨਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਜਦਕਿ ਇਕ ਦੀ ਹਾਲਤ ਵਿਗੜ ਗਈ ਹੈ। ਮ੍ਰਿਤਕ ਨੌਜਵਾਨਾਂ ਦੇ ਅੱਜ ਹੋਏ ਸੰਸਕਾਰ ਮੌਕੇ ਇਕ ਮ੍ਰਿਤਕ ਨੌਜਵਾਨ ਕੇਸਰ ਸਿੰਘ ਦੇ ਭਰਾ ਬੱਬੂ ਨੇ ਦੱਸਿਆ ਕਿ ਉਹ ਸਥਾਨਕ ਨਵੀਂ ਅਨਾਜ ਮੰਡੀ ਦੇ ਨੇੜੇ ਸੈਂਸੀ ਵਿਹੜੇ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਵਿਹੜੇ ‘ਚੋਂ ਕੁੱਝ ਨੌਜਵਾਨ ਬੀਤੇ ਦਿਨ ਸਨੀਵਾਰ ਪਿੰਡ ਜਖੇਪਲ ਵਿਖੇ ਇਕ ਵਿਆਹ ਸਮਾਗਮ ਵਿਚ ਵੇਟਰ/ਬਹਿਰੇ ਵਜੋਂ ਕੰਮ ਕਰਨ ਗਏ ਸਨ ਅਤੇ ਰਾਤ ਨੂੰ ਵਾਪਸੀ ਸਮੇਂ ਆਪਣੇ ਨਾਲ ਉੱਥੋਂ ਹੀ ਇਕ ਘਰ ਦੀ ਕੱਢੀ ਦੱਸੀ ਜਾ ਰਹੀ ਸ਼ਰਾਬ ਦੀ ਬੋਤਲ ਨਾਲ ਲੈ ਆਏ ਸਨ ਜੋ ਉਨ੍ਹਾਂ ਨੇ ਅਗਲੇ ਦਿਨ ਸਵੇਰੇ ਰਲ ਕੇ ਪੀਤੀ। ਇਸ ਸ਼ਰਾਬ ਨੂੰ ਪੀਣ ਵਾਲਿਆਂ ਚੋਂ ਮੇਰੇ ਭਰਾ ਕੇਸਰ ਸਿੰਘ (23) ਪੁੱਤਰ ਜੀਤ ਸਿੰਘ ਸਮੇਤ ਦੋ ਹੋਰ ਨੌਜਵਾਨ ਕਰਮ ਸਿੰਘ (30) ਪੁੱਤਰ ਬੰਤ ਸਿੰਘ ਅਤੇ ਕੀਨੂੰ ਸਿੰਘ ਦੀ ਹਾਲਤ ਵਿਗੜਨ ਲੱਗੀ ਜਿੰਨਾਂ ਨੂੰ ਇਲਾਜ ਲਈ ਨਿੱਜੀ ਹਸਪਤਾਲਾਂ ‘ਚ ਲਿਜਾਇਆ ਗਿਆ ਪਰ ਜ਼ਿਆਦਾ ਤਬੀਅਤ ਵਿਗੜਨ ਕਾਰਨ ਕੇਸਰ ਸਿੰਘ ਅਤੇ ਕਰਮ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਕੀਨੂੰ ਸਿੰਘ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।ਇਸ ਸਬੰਧੀ ਜਦੋਂ ਡੀ.ਐੱਸ.ਪੀ.ਸੁਨਾਮ ਬਲਜਿੰਦਰ ਸਿੰਘ ਪੰਨੂੰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

Jeeo Punjab Bureau

Leave A Reply

Your email address will not be published.