ਸਾਬਕਾ ਕ੍ਰਿਕਟਰ ਯੁਵਰਾਜ ਦੇ ਖ਼ਿਲਾਫ਼ ਦਰਜ਼ ਕੀਤਾ ਮੁਕੱਦਮਾ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ,15 ਫਰਵਰੀ

ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦਲਿਤ ਭਾਈਚਾਰੇ ਖ਼ਿਲਾਫ਼ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਬੁਰੀ ਤਰ੍ਹਾਂ ਫ਼ਸ ਗਏ ਹਨ। ਸੋਸ਼ਲ ਮੀਡੀਆ ‘ਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਟਿੱਪਣੀ ਕਰਨ ਦੇ ਮਾਮਲੇ ‘ਚ ਕ੍ਰਿਕਟਰ ਯੁਵਰਾਜ ਸਿੰਘ ਖ਼ਿਲਾਫ਼ ਹਰਿਆਣਾ ਦੇ ਹਾਂਸੀ ‘ਚ ਐਸਸੀ/ਐਸਟੀ ਐਕਟ ਤੇ ਹੋਰਾਂ ਧਾਰਾਵਾਂ ਮੁਕੱਦਮਾ ਦਰਜ ਕਰ ਲਿਆ।

ਜਾਣਕਾਰੀ ਅਨੁਸਾਰ ਦਲਿਤਾਂ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ‘ਚਸੋਸ਼ਲ ਐਕਟੀਵਿਸਟ ਰਜਤ ਕਲਸਨ ਨੇ ਯੁਵਰਾਜ ਦੇ ਖਿਲਾਫ਼ ਹਾਂਸੀ ਪੁਲਿਸ ਦੇ ਸੀਨੀਅਰ ਅਧਿਕਾਰੀ ਨੂੰ 2 ਜੂਨ 2020 ਨੂੰ ਸ਼ਿਕਾਇਤ ਦਿੱਤੀ ਸੀ। ਪੁਲਿਸ ਵੱਲੋਂ ਮਾਮਲੇ ‘ਚ ਕਾਰਵਾਈ ਨਾ ਕਰਨ ਖਿਲਾਫ ਸ਼ਿਕਾਇਤ ਕਰਤਾ ਕੋਰਟ ‘ਚ ਵੀ ਪਟੀਸ਼ਨ ਦਾਇਰ ਕਰ ਚੁੱਕੇ ਹਨ। ਕਲਸਨ ਨੇ ਹਿਸਾਰ ਦੀ ਵਿਸ਼ੇਸ਼ ਅਦਾਲਤ ‘ਚ ਵੀ ਇਕ ਪਟੀਸ਼ਨ ਪਾਈ ਸੀ, ਜਿਸ ਨੇ ਹਾਂਸੀ ਪੁਲਿਸ ਤੋਂ ਰਿਪੋਰਟ ਤਲਬ ਕੀਤੀ ਸੀ। ਇਸ ਤੋਂ ਬਾਅਦ ਵੀ ਪੁਲਿਸ ਨੇ ਯੁਵਰਾਜ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ, ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਹਿਸਾਰ ਦੀ ਵਿਸ਼ੇਸ਼ ਅਦਾਲਤ ‘ਚ ਪੁਲਸ ਖ਼ਿਲਾਫ਼ ਪਟੀਸ਼ਨ ਪਾਈ। ਇਸ ਤੋਂ ਬਾਅਦ 3 ਪੁਲਿਸ ਅਧਿਕਾਰੀਆਂ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਗਏ ਸਨ। ਹੁਣ ਜਾ ਕੇ ਇਸ ਮਾਮਲੇ ‘ਚ ਪੁਲਸ ਨੇ ਯੁਵਰਾਜ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

Jeeo Punjab Bureau

Leave A Reply

Your email address will not be published.