ਫਿਰਕੂ ਰਾਸ਼ਟਰਵਾਦ ਰੱਦ ਕਰੋ !

80

ਫਿਰਕੂ ਰਾਸ਼ਟਰਵਾਦ ਰੱਦ ਕਰੋ !

ਸੱਚੀ ਦੇਸ਼ ਭਗਤੀ ਬੁਲੰਦ ਕਰੋ !

ਕਿਸਾਨ ਸੰਘਰਸ਼ ਦਾ ਮੱਥਾ ਅਜਿਹੀ ਹਕੂਮਤ ਨਾਲ ਲੱਗਿਆ ਹੋਇਆ ਹੈ ਜੀਹਦੇ ਭੱਥੇ ‘ਚ ਫਿਰਕੂ ਰਾਸ਼ਟਰਵਾਦ ਦੀ ਸਿਆਸਤ ਦੇ ਤੀਰਾਂ ਦੀ ਭਰਮਾਰ ਹੈ। 26 ਜਨਵਰੀ ਮਗਰੋਂ ਮੋਦੀ ਸਰਕਾਰ ਨੇ ਕਿਸਾਨ ਸੰਘਰਸ਼ ਵੱਲ ਇਨ੍ਹਾਂ ਤੀਰਾਂ ਦੀ ਬੁਛਾੜ ਕਰਨ ਦਾ ਯਤਨ ਕੀਤਾ ਸੀ।

ਫਿਰਕੂ -ਰਾਸ਼ਟਰਵਾਦ ਦਾ ਇਹ ਹਥਿਆਰ ਇਕ ਹੱਥ ਕੁਰਸੀ ਹਥਿਆਉਣ ਲਈ ਵੋਟਾਂ ਬਟੋਰਨ ਦਾ ਜ਼ਰੀਆ ਬਣਾਇਆ ਜਾਂਦਾ ਹੈ ਤੇ ਦੂਜੇ ਹੱਥ ਇਸ ਦੀ ਵਰਤੋਂ ਲੋਕ ਲਹਿਰਾਂ ਨੂੰ ਕੁਚਲਣ ਲਈ ਕੀਤੀ ਜਾ ਰਹੀ ਹੈ।

ਕਸ਼ਮੀਰੀ ਕੌਮ ਦੇ ਸਵੈ -ਨਿਰਣੇ ਦੇ ਸੰਘਰਸ਼ ਨੂੰ ਕੁਚਲਣ ਲਈ ਵੀ ਇਸ ਹਥਿਆਰ ਦੀ ਥੋਕ ਵਰਤੋਂ ਕੀਤੀ ਜਾ ਰਹੀ ਹੈ। ਕੌਮੀ ਸ਼ਾਵਨਵਾਦ ਖਡ਼੍ਹਾ ਕਰਨ ਲਈ ਉਸ ਨੂੰ ਚਾਹੇ ਕਿਸੇ ਵੀ ਹੱਦ ਤਕ ਜਾਣਾ ਪਵੇ, ਇਹਦੇ ਲਈ ਚਾਹੇ ਸਰਹੱਦ ਪਾਰ ਹਮਲੇ ਦੀ ਫਿਲਮ ਬਣਾਉਣੀ ਹੋਵੇ ਤੇ ਚਾਹੇ ਮੁਲਕ ਦੇ ਅੰਦਰ ਹੀ ਫੌਜੀ ਜਵਾਨਾਂ ਦਾ ਲਹੂ ਭੇਂਟ ਕਰਨਾ ਹੋਵੇ।

ਜੰਗੀ ਜਨੂੰਨ ਭੜਕਾਉਣ ਦੇ ਪ੍ਰੋਜੈਕਟਾਂ ਨੂੰ ਇਹ ਹਕੂਮਤ ਸੌਖਿਆਂ ਹੀ ਨੇਪਰੇ ਚਾੜ੍ਹਦੀ ਹੈ।

ਹੱਕਾਂ ਲਈ ਸੰਘਰਸ਼ਾਂ ਦੇ ਰਾਹ ਪਏ ਸਭਨਾਂ ਲੋਕਾਂ ਨੂੰ ਇਸ ਫਿਰਕੂ ਰਾਸ਼ਟਰਵਾਦੀ ਹੱਲੇ ਦਾ ਟਾਕਰਾ ਕਰਨਾ ਹੀ ਪੈਣਾ ਹੈ। ਇਸ ਟਾਕਰਾ ਉਸਾਰੀ ਲਈ ਲਾਜ਼ਮੀ ਹੈ ਕਿ ਲੋਕਾਂ ਸਾਹਮਣੇ ਅੰਨ੍ਹੀ ਕੌਮਪ੍ਰਸਤੀ ਤੇ ਸੱਚੀ ਦੇਸ਼-ਭਗਤੀ ਦੇ ਅਰਥ ਉਘਾੜੇ ਜਾਣ।

ਲੋਕ ਸੰਘਰਸ਼ਾਂ ਦੀ ਉਸਾਰੀ ਸਾਮਰਾਜ ਵਿਰੋਧੀ ਖਰੀ ਕੌਮਪ੍ਰਸਤੀ ਦੀ ਧਰਾਤਲ ‘ਤੇ ਕੀਤੀ ਜਾਵੇ।

ਮੁਲਕ ਅੰਦਰ ਸਭਨਾਂ ਦਬਾਈਆਂ ਕੌਮੀਅਤਾਂ, ਦਬਾਈਆਂ ਧਾਰਮਿਕ ਘੱਟ-ਗਿਣਤੀਆਂ, ਦਲਿਤਾਂ ਤੇ ਔਰਤਾਂ ਸਮੇਤ ਸਮੁੱਚੇ ਮੁਲਕ ਦੇ ਕਿਰਤੀ ਲੋਕਾਂ ਦੀ ਸਾਮਰਾਜ ਵਿਰੋਧੀ ਏਕਤਾ ਨੂੰ ਬੁਲੰਦ ਕੀਤਾ ਜਾਵੇ।

ਦਬਾਈਆਂ ਕੌਮੀਅਤਾਂ ‘ਤੇ ਢਾਹੇ ਜਾ ਰਹੇ ਜ਼ੁਲਮਾਂ ਦਾ ਵਿਰੋਧ ਕੀਤਾ ਜਾਵੇ। ਇਸ ਦੇ ਫ਼ਿਰਕੂ ਸ਼ਾਵਨਵਾਦੀ ਪ੍ਰਾਜੈਕਟਾਂ ਦਾ ਪਰਦਾ ਚਾਕ ਕੀਤਾ ਜਾਵੇ। ਪਾਏਦਾਰ ਜਨਤਕ ਸੰਘਰਸ਼ਾਂ ਦੀ ਉਸਾਰੀ ਇਸ ਫਿਰਕੂ ਰਾਸ਼ਟਰਵਾਦ ਨੂੰ ਰੱਦ ਕਰ ਕੇ ਹੀ ਕੀਤੀ ਜਾ ਸਕਦੀ ਹੈ।

  • ਪਾਵੇਲ ਕੁੱਸਾ Jeeo Punjab Bureau

Leave A Reply

Your email address will not be published.