ਹੁਣ ਕਿੱਥੇ ਰਹਿ ਗਏ ਨਹੁੰ-ਮਾਸ ਦੇ ਰਿਸ਼ਤੇ?

ਮਿਹਨਤ, ਇਮਾਨਦਾਰੀ, ਲਗਨ, ਸੰਜਮ ਤੇ ਨਿਮਰਤਾ ਸਾਰੇ ਸਾਡੀ ਸਫਲਤਾ ਦੇ ਮਾਰਗ ਹਨ। ਜਿਸ ਇਨਸਾਨ ਦੀ ਜ਼ਿੰਦਗੀ ਵਿੱਚ ਦੁੱਖ, ਤਕਲੀਫਾਂ ਅਤੇ ਉਤਰਾਅ ਚੜ੍ਹਾਅ ਜ਼ਿਆਦਾ ਆਉਣ, ਪਰ ਉਹ ਆਪਣਾ ਰੰਗ ਨਾ ਬਦਲੇ, ਤਾਂ ਇੱਕ ਦਿਨ ਉਸਦੀ ਕੀਮਤ ਐਨੀ ਵੱਧ ਜਾਂਦੀ ਹੈ, ਓਹ ਅਨਮੋਲ ਹੋ ਜਾਂਦਾ ਹੈ! ਜ਼ਿੰਦਗੀ ਦੇ ਅਰਥ ਜ਼ਿੰਦਗੀ ਜਿਉਂਣ ਦੇ ਢੰਗਾਂ ਵਿੱਚ ਹੀ ਹੁੰਦੇ ਨੇ, ਕਿਤੇ ਹੋਰ ਨਹੀਂ!

ਆਓ ਕੁਦਰਤ ਨਾਲ ਸਾਝਾਂ ਪਾਈਏ, ਖੁਦ ਨੂੰ ਕਦੇ ਵੀ ਇਕੱਲਾ ਮਹਿਸੂਸ ਨਹੀਂ ਕਰਾਂਗੇ। ਰਜ਼ਾ ‘ਚ ਰਹਿਣਾ ਸਿੱਖੀਏ ਰੱਜ-ਰੱਜ ਜਿਉਂਈਏ! ਸਾਡੇ ਦੁੱਖਾਂ ਦਾ ਮੁੱਖ ਕਾਰਨ ਸਾਡੇ ਵਿਚ ਆਤਮਵਿਸ਼ਵਾਸ ਦੀ ਘਾਟ ਦਾ ਹੋਣਾ ਹੁੰਦਾ ਹੈ।

ਮੈਨੂੰ ਆਪਣੇ ਸਾਰੇ ਭਲੇ ਮਿੱਤਰ, ਸਾਰੀ ਮਨੁੱਖਤਾ ਦਾ ਚੰਗਾ ਚਾਹੁਣ ਵਾਲੇ ਰੌਸ਼ਨ ਦਿਮਾਗ਼, ਜੋ ਮੁਹੱਬਤ ਦੇ ਹੱਕ ਵਿੱਚ ਆਵਾਜ਼ ਉਠਾਉਂਦੇ ਹਨ, ਤੇ ਸੁਥਰੀ ਜ਼ਿੰਦਗੀ ਦੇ ਰੂਬਰੂ ਲੋਕ, ਵਰਤਮਾਨ ਨੂੰ ਮਰਜ਼ੀ ਅਤੇ ਮਾਣ ਨਾਲ ਜਿਉਂਣ ਵਾਲੇ ਅਤੇ ਜਾਗਦੇ ਕਿਰਦਾਰਾਂ ਵਿੱਚੋਂ ਮੈਨੂੰ ਅਨੇਕਾਂ ਰਾਹ ਨਜ਼ਰ ਆਉਂਦੇ ਹਨ, ਚਾਅ ਅਤੇ ਉਤਸ਼ਾਹ ਮਿਲਦਾ ਹੈ। ਪਰ ਆਪਣਿਆਂ ਬਾਰੇ ਸੋਚ ਸਰਮਸ਼ਾਰ ਹੋ ਜਾਂਦਾ ਹਾਂ, ਕਿ ਹੁਣ ਕਿੱਥੇ ਰਹਿ ਗਏ ਨਹੁੰ-ਮਾਸ ਦੇ ਰਿਸ਼ਤੇ? ਕਿਉਂ ਅਸੀਂ ਯਾਰ ਬਣ ਗਏ ਹਾਂ ਸਿਰਫ਼ ਪੈਸੇ ਦੇ, ਭੰਡ ਛੁੱਟਦੇ ਹਾਂ ਬੇਬੇ-ਬਾਪੂ ਨੂੰ, ਕੁੱਝ ਨਹੀਂ ਸਮਝਦੇ ਤਾਏ-ਚਾਚੂ ਨੂੰ, ਇਮਾਨਦਾਰੀ, ਯਾਰੀ, ਵਫਾਦਾਰੀ, ਪਿਆਰ, ਮੁਹੱਬਤ ਦੀਆਂ ਚਾਦਰਾਂ ‘ਚ ਕਿਉਂ ਲਕੋ ਰੱਖਿਆ ਅਸੀਂ ਆਪਣੇ ਅਸਲੀ ਕਿਰਦਾਰ ਨੂੰ!

ਜਦੋਂ ਕਦੇ ਖੂਨੀ ਰਿਸ਼ਤਿਆਂ ਦੀ ਮਾਰੀ ਬੁੱਕਲ੍ਹ ਦਾ ਕੋਈ ਲੜ ਉੱਡਦਾ ਹੈ, ਤਾਂ ਮੈਂ ਸ਼ਰਮਸਾਰ ਹੋ ਜਾਂਦਾ ਹਾਂ, ਆਪਣਿਆਂ ਨੂੰ ਦਿਲੋਂ ਕੀਤੀ ਗਈ ਅਥਾਹ ਮੁਹੱਬਤ ਤੇ…ਹਰਫੂਲ ਭੁੱਲਰ ਮੰਡੀ ਕਲਾਂ 9876870157

Leave A Reply

Your email address will not be published.