ਕਰੋਨਾ ਤੋਂ ਰਾਹਤ ਭਰੀ ਖ਼ਬਰ – ਭਾਰਤ, ਐਕਟਿਵ ਮਾਮਲਿਆਂ ਵਿੱਚ ਨਿਰੰਤਰ ਭਾਰੀ ਗਿਰਾਵਟ ਦਾ ਰੁਝਾਨ ਜਾਰੀ

ਅੱਜ ਐਕਟਿਵ ਕੇਸਾਂ ਦੀ ਗਿਣਤੀ 1.35 ਲੱਖ

ਪਿਛਲੇ 24 ਘੰਟਿਆਂ ਦੌਰਾਨ 4 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਈ ਵੀ ਨਵਾਂ ਮਾਮਲਾ ਨਹੀਂ ਰਿਪੋਰਟ ਕੀਤਾ ਗਿਆ ਹੈ

70 ਲੱਖ ਤੋਂ ਵੱਧ ਦਾ ਹੋਇਆ ਟੀਕਾਕਰਨ

ਜਿਓ ਪੰਜਾਬ ਬਿਊਰੋ

ਚੰਡੀਗੜ੍ਹ, 12 ਫ਼ਰਵਰੀ

ਖ਼ਤਰਨਾਕ ਕਰੋਨਾ ਵਾਇਰਸ ਨਾਲ ਇੱਕ ਸਾਲ ਦੀ ਲੰਮੀ ਲੜਾਈ ਤੋਂ ਬਾਅਦ ਸੁਖ ਦਾ ਸਾਹ ਆਉਣ ਲੱਗਾ ਹੈ।ਭਾਰਤ ਸਰਕਾਰ ਨੇ ਦਾਅਵਾ ਕਰਦਿਆਂ ਦੱਸਿਆ ਹੈ ਕਿ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ ਤੇਜ਼ੀ ਨਾਲ ਗਿਰਾਵਟ ਜਾਰੀ ਆਈ ਹੈ, ਜੋ ਅੱਜ ਘੱਟ ਕੇ 1.35 ਲੱਖ (1,35,926) ‘ਤੇ ਆ ਗਈ ਹੈ।

ਮੌਜੂਦਾ ਐਕਟਿਵ ਮਾਮਲੇ, ਹੁਣ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿਚੋਂ ਸਿਰਫ 1.25 ਫੀਸਦ ਰਹਿ ਗਏ ਹਨ। ਪਿਛਲੇ ਕੁਝ ਹਫਤਿਆਂ ਦੌਰਾਨ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਦਿਨ ਪ੍ਰਤੀ ਦਿਨ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

Leave A Reply

Your email address will not be published.