ਟਵਿੱਟਰ ਇੰਡੀਆ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ

ਪੰਜਾਬ ਬਿਊਰੋ

ਨਵੀਂ ਦਿੱਲੀ, 12 ਫਰਵਰੀ

ਭਾਰਤ ਦੀ ਸੁਪਰੀਮ ਕੋਰਟ ਨੇ ਟਵਿੱਟਰ ‘ਤੇ ਦੇਸ਼ ਵਿਰੋਧੀ ਅਤੇ ਭੜਕਾਉ ਸੰਦੇਸ਼ ਭੇਜਣ ਲਈ ਟਵਿੱਟਰ ਇੰਡੀਆ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਸਰਕਾਰ ਤੋਂ ਪੁੱਛਿਆ ਹੈ ਕਿ ਟਵਿੱਟਰ ‘ਤੇ ਅਜਿਹੇ ਸੰਦੇਸ਼ ਆਉਣ ਤੋਂ ਬਾਅਦ ਉਨ੍ਹਾਂ ਵੱਲੋਂ ਕੀ ਕੀਤਾ ਜਾ ਸਕਦਾ ਹੈ। ਭਾਜਪਾ ਨੇਤਾ ਵਿਨੀਤ ਗੋਯੰਕਾ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ ਕਿਹਾ ਸੀ ਕਿ ਟਵਿੱਟਰ ‘ਤੇ ਭੜਕਾਉ ਅਤੇ ਦੇਸ਼ ਵਿਰੋਧੀ ਸੰਦੇਸ਼ ਪੋਸਟ ਕੀਤੇ ਜਾਂਦੇ ਹਨ। ਟਵਿੱਟਰ ‘ਤੇ ਇਸ਼ਤਿਹਾਰ ਵੀ ਦਿੱਤਾ ਜਾਂਦਾ ਹੈ ਅਤੇ ਇਸ ਦੇ ਜ਼ਰੀਏ ਨਫ਼ਰਤ ਭਰੇ ਸੰਦੇਸ਼ ਫੈਲਾਏ ਜਾਂਦੇ ਹਨ। ਫਿਲਹਾਲ ਇਸ ਨੂੰ ਰੋਕਣ ਲਈ ਕੋਈ ਦਿਸ਼ਾ ਨਿਰਦੇਸ਼ ਨਹੀਂ ਹਨ, ਇਸ ਲਈ ਅਦਾਲਤ ਨੂੰ ਤੁਰੰਤ ਸਰਕਾਰ ਨੂੰ ਇਸ ਸੰਬੰਧੀ ਦਿਸ਼ਾ ਨਿਰਦੇਸ਼ ਬਣਾਉਣ ਦੇ ਆਦੇਸ਼ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਅਜਿਹੇ ਸੰਦੇਸ਼ਾਂ ਨੂੰ ਰੋਕਿਆ ਜਾ ਸਕੇ। ਸੁਪਰੀਮ ਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਟਵਿੱਟਰ ਇੰਡੀਆ ਅਤੇ ਕੇਂਦਰ ਸਰਕਾਰ ਨੂੰ ਜਵਾਬ ਮੰਗਿਆ ਹੈ।

Leave A Reply

Your email address will not be published.