ਅਸੀਂ ਅੰਦੋਲਨਕਾਰੀ ਹਾਂ, ਜੁਮਲੇਬਾਜ਼ ਨਹੀਂ, ਅੰਦੋਲਨ ਲੰਬੇ ਚੱਲੇਗਾ- ਟਿਕੈਤ

ਪੰਜਾਬ ਬਿਊਰੋ

ਨਵੀਂ ਦਿੱਲੀ, 9 ਫਰਵਰੀ

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਮਹਾ ਪੰਚਾਇਤ ਦੌਰਾਨ ਕਿਹਾ ਕਿ ਇਹ ਅੰਦੋਲਨ ਲੰਬੇ ਸਮੇਂ ਤੱਕ ਚੱਲੇਗਾ, ਸਰਕਾਰ ਨੂੰ 2 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ । ਕਿਸਾਨ ਦਿੱਲੀ ਤੋਂ ਵਾਪਸ ਨਹੀਂ ਆ ਰਹੇ ਜਿਹੜੇ ਸਾਢੇ ਤਿੰਨ ਲੱਖ ਟਰੈਕਟਰ ਗਏ ਸਨ ਉਹ ਵਾਪਸ ਆ ਰਹੇ ਸਨ । ਸਰਕਾਰ ਨੂੰ ਇਸ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ ਕਿ ਕਿਸਾਨ ਵਾਪਸ ਚਲੇ ਜਾਣਗੇ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਅੰਦੋਲਨਕਾਰੀ ਹਾਂ, ਜੁਮਲੇਬਾਜ਼ ਨਹੀਂ। ਐਮ ਐਸ ਪੀ ‘ਤੇ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ, ਇਹ ਨਹੀਂ ਬਣਾਇਆ ਜਾ ਰਿਹਾ। ਤਿੰਨੋਂ ਕਾਲੇ ਕਾਨੂੰਨਾਂ ਦਾ ਅੰਤ ਨਹੀਂ ਹੋ ਰਿਹਾ ਹੈ । 2011 ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀ ਕਿ ਦੇਸ਼ ਵਿਚ ਐਮ ਐਸ ਪੀ ਲਾਗੂ ਕੀਤੀ ਜਾਵੇਗੀ, ਇਹ ਜੁਮਲੇਬਾਜ਼ੀ ਸੀ।

Leave A Reply

Your email address will not be published.