ਪੋਰਨ ਸਟਾਰ ਨੇ ਟਵੀਟ ਰਾਹੀਂ ਪ੍ਰਿਅੰਕਾ ਚੋਪੜਾ ਉੱਤੇ ਉਠਾਏ ਸਵਾਲ

ਪੰਜਾਬ ਬਿਊਰੋ

ਨਵੀਂ ਦਿੱਲੀ, 8 ਫਰਵਰੀ

ਲਿਬਨਾਨੀ-ਅਮਰੀਕੀ ਮੀਡੀਆ ਹਸਤੀ ਤੇ ਸਾਬਕਾ ਪੋਰਨ ਸਟਾਰ ਮੀਆ ਖ਼ਲੀਫ਼ਾ ਨੇ ਖੁੱਲ੍ਹ ਕੇ ਭਾਰਤ ’ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਹਮਾਇਤ ਦਿੱਤੀ ਹੈ। ਉਹ ਲਗਾਤਾਰ ਕਿਸਾਨ ਅੰਦੋਲਨ ਦੇ ਹੱਕ ਵਿੱਚ ਟਵੀਟ ਕਰ ਰਹੀ ਹੈ। ਹੁਣ ਉਸ ਨੇ ਆਪਣੇ ਇੱਕ ਟਵੀਟ ਰਾਹੀਂ ਬਾਲੀਵੁੱਡ ਦੀ ਅਦਾਕਾਰਾ ਪ੍ਰਿਅੰਕਾ ਚੋਪੜਾ ਉੱਤੇ ਸੁਆਲ ਉਠਾਏ ਹਨ।


ਮੀਆ ਖ਼ਲੀਫ਼ਾ ਨੇ ਆਪਣੇ ਤਾਜ਼ਾ ਟਵੀਟ ’ਚ ਪ੍ਰਿਅੰਕਾ ਚੋਪੜਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਹ ਖ਼ਾਮੋਸ਼ ਕਿਉਂ ਹੈ। ਉਸ ਨੇ ਆਪਣੇ ਟਵੀਟ ’ਚ ਲਿਖਿਆ ਹੈ, ਕੀ ਮਿਸੇਜ਼ ਜੋਨਸ ਕਦੇ ਕੁਝ ਕੁਝ ਬੋਲਣਗੇ? ਮੈਨੂੰ ਉਤਸੁਕਤਾ ਹੈ। ਇਹ ਮੈਨੂੰ ਬੈਰੂਤ ਦੀ ਬਰਬਾਦੀ ਉੱਤੇ ਸ਼ਕੀਰਾ ਦੀ ਖ਼ਾਮੋਸ਼ੀ ਵਾਂਗ ਲੱਗ ਰਿਹਾ ਹੈ। ਖ਼ਾਮੋਸ਼ੀ।

Leave A Reply

Your email address will not be published.