ਅੰਦੋਲਨਕਾਰੀ ਕਿਸਾਨਾਂ ਦੇ ਮੈਡੀਕਲ ਹੈਲਪ ਲਈ ਦਿੱਤੇ $10,000 ਡਾਲਰ

ਪੰਜਾਬ ਬਿਊਰੋ

ਨਵੀਂ ਦਿੱਲੀ, 4 ਫਰਵਰੀ

ਭਾਰਤ ਵਿਚ ਖੇਤੀ ਕਾਨੂੰਨਾਂ ਖਿਲਾਫ ਲੰਬੇ ਸਮੇਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਵੀ ਪਹਿਚਾਣ ਮਿਲਣੀ ਸ਼ੁਰੂ ਹੋ ਗਈ ਹੈ।

ਅੰਤਰਰਾਸ਼ਟਰੀ ਹਸਤੀਆਂ ਇਸ ਮੁੱਦੇ ਨੂੰ ਚੁੱਕ ਰਹੀਆਂ ਹਨ। ਉੱਥੇ ਹੀ, ਇਸ ਵਿਚਕਾਰ ਅਮਰੀਕਾ ਦੀ ਨੈਸ਼ਨਲ ਫੁੱਟਬਾਲ ਲੀਗ (ਐਨ.ਐਫ.ਐਲ.) ਦੇ ਸਟਾਰ ਖਿਡਾਰੀ ਜੁਜੂ ਸਮਿੱਥ ਸੁਸ਼ਟਰ (JuJu Smith-Schuster) ਨੇ ਅੰਦੋਲਨਕਾਰੀ ਕਿਸਾਨਾਂ ਲਈ 10 ਹਜ਼ਾਰ ਡਾਲਰ ਦਾਨ ਵਿਚ ਦਿੱਤੇ ਹਨ, ਜੋ ਕਿਸਾਨਾਂ ਨੂੰ ਮੈਡੀਕਲ ਸਹਾਇਤਾ ਪ੍ਰਦਾਨ ਕਰਨਗੇ। ਇਸ ਸਬੰਧੀ ਉਨ੍ਹਾਂ ਨੇ ਸੰਘਰਸ਼ਕਾਰੀ ਕਿਸਾਨਾਂ ਦੀ ਫ਼ੋਟੋ ਸਮੇਤ ਟਵੀਟ ਕਰਕੇ ਜਾਣਕਾਰੀ ਦਿੱਤੀ।

Leave A Reply

Your email address will not be published.