ਕਾਂਗਰਸ ਇਕਜੁੱਟ, ਵਿਰੋਧੀ ਖਿਚੜੀ ਦੀ ਤਰ੍ਹਾਂ

ਪੰਜਾਬ ਬਿਊਰੋ

ਚੰਡੀਗੜ੍ਹ, 4 ਫਰਵਰੀ

ਵਿਭਿੰਨ ਵਿਰੋਧੀ ਰਾਜਨੀਤਕ ਧਿਰਾਂ ਦੇ 40 ਨੇਤਾ ਅਤੇ ਵਰਕਰ ਪੰਜਾਬ ਦੇ ਸਿਹਤ ਮੰਤਰੀ, ਬਲਬੀਰ ਸਿੰਘ ਸਿੱਧੂ ਅਤੇ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਮÏਜੂਦਗੀ ਵਿਚ ਬੁੱਧਵਾਰ ਨੂੰ ਗੁਰੂ ਨਾਨਕ ਮਾਰਕੀਟ, ਫੇਜ 1 ਵਿਚ ਆਯੋਜਿਤ ਇੱਕ ਸਮਾਗਮ ਦੇ ਦÏਰਾਨ ਕਾਂਗਰਸ ਵਿਚ ਸ਼ਾਮਲ ਹੋਏ।  ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਰਾਕੇਸ਼ ਕੁਮਾਰ ਰਿੰਕੂ, ਸੀਨੀਅਰ ਅਕਾਲੀ ਨੇਤਾ ਅਤੇ ਗੁਰੂ ਨਾਨਕ ਮਾਰਕੀਟ ਫੇਜ 1 ਦੇ ਪ੍ਰੈਜੀਡੈਂਟ, ਰਜਿੰਦਰ ਸਿੰਘ ਭੁੱਲਰ, ਸ਼ਮਸ਼ੇਰ ਸਿੰਘ, ਪਰਮਿੰਦਰ ਸਿੰਘ, ਵਿਜੇ ਪਾਲ, ਨੀਕਾ ਰਾਮ, ਜਤਿਨ ਰਾਜਪਾਲ, ਮਨਜੀਤ ਸਿੰਘ, ਮਿੱਕੂ, ਚਰਨਜੀਤ ਸਿੰਘ ਸੈਣੀ ਅਤੇ ਜਸਵਿੰਦਰ ਸਿੰਘ ਕਾਕਾ ਦੇ ਨਾਮ ਸ਼ਾਮਿਲ ਹਨ।  ਇਸ ਮੌਕੇ ਉੱਤੇ ਵਾਰਡ ਨੰਬਰ 47 ਦੇ ਕਾਂਗਰਸੀ ਉਮੀਦਵਾਰ ਸੁਮਨ ਗਰਗ, ਵਾਰਡ ਨੰਬਰ 46 ਤੋਂ ਰਵਿੰਦਰ ਸਿੰਘ ਅਤੇ ਵਾਰਡ ਨੰਬਰ 45 ਤੋਂ ਮੀਨਾ ਕੌਾਡਲ ਵੀ ਮੌਜੂਦ ਸਨ।

ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੋਹਾਲੀ ਨਗਰ ਨਿਗਮ ਚੋਣਾਂ ਸਿੱਧੇ ਤÏਰ ਤੇ ਮੋਹਾਲੀ ਦੇ ਵਿਕਾਸ ਨਾਲ ਸਬੰਧਤ ਹਨ। ਇਸ ਲਈ ਇਹ ਲੋਕਾਂ ਦੀ ਜਿੰਮੇਦਾਰੀ ਬਣਦੀ ਹੈ ਕਿ ਉਹ ਆਪਣੀਆਂ ਆਸਾਂ ਦੇ ਅਨੁਸਾਰ ਪ੍ਰਦਰਸ਼ਨ ਕਰਨ ਵਾਲੇ ਉਮੀਦਵਾਰਾਂ ਨੂੰ ਚੁਣਨ। ਲੋਕਾਂ ਦੀ ਇਹ ਜਿੰਮੇਦਾਰੀ ਹੈ ਕਿ ਉਹ ਉਨ੍ਹਾਂ ਉਮੀਦਵਾਰਾਂ ਨੂੰ ਵੋਟ ਪਾਉਣ ਜਿਹੜੇ ਸ਼ਹਿਰ ਅਤੇ ਸ਼ਹਿਰ ਦੇ ਲੋਕਾਂ ਲਈ ਈਮਾਨਦਾਰੀ ਨਾਲ ਕੰਮ ਕਰਨ, ਨਾ ਕਿ ਆਪਣੇ ਨਿੱਜੀ ਲਾਭਾਂ ਦੇ ਲਈ । ਸੁਮਨ ਗਰਗ, ਰਵਿੰਦਰ ਸਿੰਘ ਅਤੇ ਮੀਨਾ ਕੌਡਲ ਦੇ ਲਈ ਸਮਰਥਨ ਮੰਗਦੇ ਹੋਏ, ਸਿੱਧੂ ਨੇ ਕਿਹਾ ਕਿ ਇਹ ਲੰਮੇਂ ਸਮੇਂ ਤੋਂ ਲੋਕ ਭਲਾਈ ਦੇ ਕੰਮਾਂ ਵਿਚ ਸ਼ਾਮਲ ਹਨ ਅਤੇ ਆਪਣੇ ਖੇਤਰ ਵਿਚ ਲੋਕ ਭਲਾਈ ਦੇ ਪ੍ਰਤੀ ਸਮਰਪਣ ਦੇ ਲਈ ਜਾਣੇ ਜਾਂਦੇ ਹਨ | ਇੱਥੋਂ ਤੱਕ ਕਿ ਪਹਿਲੀ ਵਾਰ ਚੋਣ ਲੜ ਰਹੇ ਰਵਿੰਦਰ ਵੀ ਲੰਮੇਂ ਸਮੇਂ ਤੋਂ ਲੋਕ ਸੇਵਾ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਚੋਣਾਂ ਵਿਚ ਕਾਂਗਰਸ ਇਕੱਲੀ ਅਜਿਹੀ ਪਾਰਟੀ ਹੈ ਜਿਸਨੇ ਨਗਰ ਨਿਗਮ ਚੋਣਾਂ ਵਿਚ ਇਕੱਤਰਤਾ ਦਿਖਾਈ ਹੈ, ਜਦੋਂ ਕਿ ਦੂਜੇ ਪਾਸੇ ਵਿਰੋਧੀ ਖਿਚੜੀ ਦੀ ਤਰ੍ਹਾਂ ਹਨ ਜਿੱਥੇ ਕੁਝ ਇੱਕ ਪਾਸੇ ਚਲੇ ਗਏ ਅਤੇ ਕੁਝ ਦੂਜੇ ਪਾਸੇ ਚਲੇ ਜਾਂਦੇ ਹਨ।

Leave A Reply

Your email address will not be published.