ਬਾਰਡਰ ਦੀਆਂ ਸੜਕਾਂ ‘ਤੇ ਲੱਗੀਆਂ ਕਿੱਲਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ

ਪੰਜਾਬ ਬਿਊਰੋ

ਨਵੀਂ ਦਿੱਲੀ, 4 ਫਰਵਰੀ

ਦਿੱਲੀ ਪੁਲਿਸ ਨੇ 26 ਜਨਵਰੀ ਨੂੰ ਹੋਈ ਹਿੰਸਾ ਤੋਂ ਬਾਅਦ ਬਾਰਡਰ ‘ਤੇ ਬੈਰੀਕੇਡਿੰਗ ਕੀਤੀ ਹੋਈ ਹੈ ਅਤੇ ਨਾਲ ਹੀ ਸੜਕ ‘ਤੇ ਲੋਹੇ ਦੇ ਕਿੱਲਾਂ ਗੱਡਿਆਂ ਹੋਇਆਂ ਸਨ ਪਰੰਤੂ ਵੀਰਵਾਰ ਨੂੰ ਇਨ੍ਹਾਂ ਕਿੱਲਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ, ਗਾਜੀਪੁਰ ਬਾਰਡ ਉਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਲਾਏ ਗਏ ਕਿੱਲਾਂ ਨੂੰ ਮੋੜ ਦਿੱਤਾ ਗਿਆ। ਹਾਲਾਂਕਿ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਰਾਤ ਸਮੇਂ ਕੁਝ ਲੋਕਾਂ ਨੇ ਕਿੱਲਾਂ ਨੂੰ ਮੋੜਿਆ ਹੈ ਪਰ ਸਵੇਰੇ ਕੁਝ ਲੋਕ ਇਨ੍ਹਾਂ ਕਿੱਲ਼ਾਂ ਨੂੰ ਹਟਾ ਰਹੇ ਸਨ। ਬਾਰਡਰ ‘ਤੇ ਲੱਗੀਆਂ ਕਿੱਲਾਂ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸਨ। ਇਸ ਵਿੱਚ ਕਿਸਾਨ ਅੰਦੋਲਨ ਤੋਂ ਲੈ ਕੇ ਸੰਸਦ ਤੱਕ ਚਰਚਾ ਹੋਈ। ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਆਗੂਆਂ ਨੇ ਸਵਾਲ ਉਠਾਏ ਕਿ ਕਿਸਾਨੀ ਅੰਦੋਲਨ ਵਿੱਚ ਇਸ ਤਰ੍ਹਾਂ ਦੀ ਕਿਲ੍ਹਾਬੰਦੀ ਕਿਉਂ ਕੀਤੀ ਜਾ ਰਹੀ ਹੈ।

Leave A Reply

Your email address will not be published.