ਜੇਲ ਵਿਚ ਬੰਦ ਅੰਦੋਲਨਕਾਰੀਆਂ ਦੀ ਰਿਹਾਈ ਲਈ ਅਰਵਿੰਦ ਕੇਜਰੀਵਾਲ ਨੂੰ ਮਿਲਿਆ ਕਿਸਾਨਾਂ ਦਾ ਵਫਦ

ਪੰਜਾਬ ਬਿਊਰੋ

ਨਵੀਂ ਦਿੱਲੀ, 3 ਫਰਵਰੀ

ਸੰਯੁਕਤ ਕਿਸਾਨ ਮੋਰਚਾ ਦਾ ਇੱਕ ਵਫਦ ਦਿੱਲੀ ਜੇਲ ਵਿਚ ਬੰਦ ਅੰਦੋਲਨਕਾਰੀਆਂ ਦੀ ਰਿਹਾਈ ਤੇ ਗੁੰਮ ਹੋਏ ਨੌਜਵਾਨਾਂ ਨੂੰ ਮਾਪਿਆਂ ਤੱਕ ਪਹੁੰਚਾਉਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਿਆ। ਸੰਯੁਕਤ ਕਿਸਾਨ ਮੋਰਚਾ ਵੱਲੋ ਪ੍ਰੇਮ ਸਿੰਘ ਭੰਗੂ, ਰਜਿੰਦਰ ਸਿੰਘ ਦੀਪ ਸਿੰਘ ਵਾਲਾ , ਇੰਦਰਜੀਤ ਸਿੰਘ, ਹਰਪਾਲ ਸਿੰਘ ਸੁੰਡਲ  ਵਫਦ ਚ ਸ਼ਾਮਿਲ ਸਨ ਜੋ ਮੁੱਖ ਮੰਤਰੀ ਦਿੱਲੀ ਨੂੰ ਮਿਲੇ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਗੁੰਮ ਹੋਏ 29 ਨੌਜਵਾਨਾਂ  ਦੀ ਸੂਚੀ ਮੁੱਖ ਮੰਤਰੀ ਨੂੰ ਸੌਪੀ ਤੇ ਜੇਲ ਵਿਚ ਬੰਦ ਅੰਦੋਲਨਕਾਰੀਆਂ ਨੂੰ ਜੇਲ ਵਿੱਚ ਸਭ ਮਾਨਵੀ ਸਹੂਲਤਾਂ  ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਮੈਡੀਕਲ ਬੋਰਡ ਬਣਾਉਣ ਦੀ ਮੰਗ ਕਰਦਿਆਂ ਕਿਹਾ ਕੇ ਜਾਂਚ ਹੋਣੀ ਚਾਹੀਦੀ ਤਾਂ ਜੋ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਲੋਕਾਂ ਦਾ ਪਤਾ ਲੱਗ ਸਕੇ।ਮੋਰਚੇ ਦੇ ਆਗੂਆਂ ਨੇ ਸਮੁੱਚੇ ਮਾਮਲੇ ਦੀ ਜੁਡੀਸ਼ੀਅਲ ਜਾਂਚ ਦੀ ਵੀ ਮੰਗ ਕੀਤੀ ਤਾਂ ਜੋ 26 ਜਨਵਰੀ ਸਾਜਿਸ਼ ਸਭ ਦੇ ਸਾਹਮਣੇ ਆ ਸਕੇ।ਕਿਸਾਨ ਆਗੂਆਂ ਨੇ ਕਿਹਾ ਕੇ ਕਿਸਾਨਾਂ ਦੇ ਟਰੈਕਟਰ ਤੇ ਹੋਰ ਵਹੀਕਲ ਓੁਹਨਾਂ ਨੂੰ ਜਲਦੀ ਵਾਪਿਸ ਮਿਲਣੇ ਚਾਹੀਦੇ ਹਨ। ਇਸ ਮੌਕੇ ਮੁੱਖ ਮੰਤਰੀ ਨਾਲ ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ , ਰਾਘਵ ਚੱਡਾ ਤੇ ਡਾਕਟਰ ਬਲਬੀਰ ਸਿੰਘ ਵੀ ਸਨ।

ਕੇਜਰੀਵਾਲ ਨੇ ਭਰੋਸਾ ਦਿੰਦਿਆਂ ਕਿਹਾ ਕੇ ਜੇਲ ਓੁਹਨਾਂ ਦੀ ਸਰਕਾਰ ਦੇ ਅਧੀਨ ਹੈ ਤੇ ਓੁਹ ਜੇਲ ਚ ਬੰਦ ਅੰਦੋਲਨਕਾਰੀਆਂ ਨੂੰ ਕਿਸੇ ਪਾਸਿਓ ਪਰੇਸ਼ਾਨੀ ਨਹੀ ਆਓੁਣ ਦੇਣਗੇ।ਦਿੱਲੀ ਸਰਕਾਰ ਨੇ ਕਿਸਾਨ ਆਗੂਆਂ ਨੂੰ 115 ਲੋਕਾਂ ਦੀ ਸੂਚੀ ਵੀ ਦਿੱਤੀ ਜੋ ਤਿਹਾੜ ਜੇਲ ਚ ਬੰਦ ਨੇ।ਸ਼੍ਰੀ ਕੇਜਰੀਵਾਲ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਕੇ ਜੋ ਮਾਮਲੇ ਦਿੱਲੀ ਸਰਕਾਰ ਦੇ ਅਧਿਕਾਰ ਖੇਤਰ ਚ ਨਹੀ ਹਨ ਓੁਸ ਬਾਰੇ ਓੁਹ ਦੇਸ਼ ਗ੍ਰਹਿ ਮੰਤਰੀ  ਅਮਿਤ ਸ਼ਾਹ ਨੂੰ ਚਿੱਠੀ ਲਿਖਣਗੇ ਤੇ ਇੰਟਰਨੈਟ ਨੂੰ ਵੀ ਫੌਰੀ ਚਾਲੂ  ਕਰਨ ਦੀ ਮੰਗ ਕਰਨਗੇ।

ਸੰਯੁਕਤ ਕਿਸਾਨ ਮੋਰਚੇ ਨੇ ਜੇਲ ਚ ਬੰਦ ਤੇ ਗੁੰਮ ਹੋਏ ਨੌਜਵਾਨਾਂ ਦੀ ਮੁਫਤ ਕਾਨੂੰਨੀ ਸਹਾਇਤਾ ਤੇ ਹਰ ਪੱਖੋ ਮਦਦ ਕਰਨ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ।

ਸਯੁੰਕਤ ਕਿਸਾਨ ਮੋਰਚੇ ਦੀ ਲੀਗਲ ਟੀਮ ਦੇ ਮੈਂਬਰ ਹਨ

1. ਪ੍ਰੇਮ ਸਿੰਘ ਭੰਗੂ (ਕਨਵੀਨਰ)

2. ਰਾਜਿੰਦਰ ਸਿੰਘ ਦੀਪ ਸਿੰਘ ਵਾਲਾ

3. ਕਿਰਨਜੀਤ ਸਿੰਘ ਸੇਖੋਂ

4. ਇੰਦਰਜੀਤ ਸਿੰਘ

5. ਵਿਕਾਸ ਈਸਰ

6. ਕਮਲਜੀਤ ਸਿੰਘ

Leave A Reply

Your email address will not be published.