ਸੁਖਬੀਰ ਬਾਦਲ ਦੀ ਗੱਡੀ ‘ਤੇ ਹੋਇਆ ਹਮਲਾ, ਪੁਲਿਸ ਨੇ ਕੀਤੀ ਰਾਉਂਡ ਫਾਇਰਿੰਗ

ਪੰਜਾਬ ਬਿਊਰੋ

ਜਲਾਲਾਬਾਦ, 2 ਫਰਵਰੀ

ਜਲਾਲਾਬਾਦ ਵਿੱਚ ਨਗਰ ਕੌਂਸਲ ਦੀ ਚੋਣਾਂ ਦੌਰਾਨ ਚੱਲ ਰਹੀਆਂ ਨਾਮਜ਼ਦਗੀ ਵੇਲੇ ਜ਼ਬਰਦਸਤ ਹੰਗਾਮਾਂ ਵੇਖਣ ਨੂੰ ਮਿਲਿਆ ਹੈ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਾਰਟੀ ਦੇ ਉਮੀਦਵਾਰਾਂ ਦਾ ਪਰਚਾ ਭਰਵਾਉਣ ਦੇ ਲਈ ਪਹੁੰਚੇ ਸਨ,ਜਿਵੇਂ ਹੀ ਸੁਖਬੀਰ ਬਾਦਲ ਦੀ ਗੱਡੀ ਜਲਾਲਾਬਾਦ ਕੋਰਟ ਕੰਪਲੈਕਸ ਵਿੱਚ ਪਹੁੰਚੀ ਹੰਗਾਮ ਮੱਚ ਗਿਆ ਹੈ,ਕੁੱਝ ਲੋਕ ਬੈਰੀਕੇਟਿੰਗ ਤੋੜ ਦੇ ਹੋਏ ਅੰਦਰ ਦਾਖ਼ਲ ਹੋ ਗਏ ਅਤੇ ਜਮਕੇ ਪੱਥਰਬਾਜ਼ੀ ਕੀਤੀ ਇਸ ਦੌਰਾਨ ਪੁਲਿਸ ਨੇ ਕਈ ਰਾਉਂਡ ਫਾਇਰਿੰਗ ਵੀ ਕੀਤੀ,ਮੌਕੇ ‘ਤੇ ਸੁਖਬੀਰ ਬਾਦਲ ਦੀ ਗੱਡੀ ‘ਤੇ ਪੱਥਰਾਵ ਵੀ ਹੋਇਆ,ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਸੁਰੱਖਿਆ ਘੇਰੇ ਵਿੱਚ ਰੱਖਿਆ ਅਤੇ ਅੰਦਰ ਲਿਜਾਇਆ ਗਿਆ, ਇਸ ਪੂਰੇ ਹੰਗਾਮੇ ਵਿੱਚ ਅਕਾਲੀ ਦਲ ਦੇ 2 ਵਰਕਰ ਜ਼ਖ਼ਮੀ ਵੀ ਹੋਏ ਹਨ।

ਇਹ ਵੀ ਜਾਣਕਾਰੀ ਹੈ ਕਿ ਜਦੋਂ ਸੁਖਬੀਰ ਸਿੰਘ ਬਾਦਲ ਆਪਣੇ ਹਲਕੇ ਜਲਾਲਾਬਾਦ ਤੋਂ ਅਕਾਲੀ ਉਮੀਦਵਾਰਾਂ ਦੇ ਨਗਰ ਕੌਂਸਲ  ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਗਏ ਸਨ ਤਾਂ ਇਸ ਸਮੇਂ ਕਾਂਗਰਸੀ ਵਿਧਾਇਕ ਰਮਿੰਦਰ ਆਵਲੇ ਦੇ  ਪੁੱਤਰ  ਯਤਿਨ ਆਂਵਲੇ ਦੀ ਅਗਵਾਈ ਚ ਕਾਂਗਰਸੀ ਵਰਕਰ ਵੀ ਮੌਜੂਦ ਸਨ । ਇਸ ਸਮੇਂ ਦੋਵਾਂ ਧਿਰਾਂ ਵਿੱਚ  ਲੜਾਈ ਹੋਈ ।

ਅਕਾਲੀ ਦਲ ਦਾ ਇਲਜ਼ਾਮ ਹੈ ਪੱਥਰਬਾਜ਼ੀ ਕਰਨ ਵਾਲੇ ਕਾਂਗਰਸ ਦੇ ਵਰਕਰ ਸਨ ਅਤੇ ਉਹ ਧੱਕੇਸ਼ਾਹੀ ਦੇ ਜ਼ਰੀਏ ਚੋਣਾਂ ਜਿੱਤਣਾ ਚਾਉਂਦੇ ਨੇ ,ਇਸ ਤੋਂ ਪਹਿਲਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਵੀ ਝੜਪ ਹੋਈ ਸੀ, 14 ਫਰਵਰੀ ਨੂੰ ਪੰਜਾਬ ਵਿੱਚ ਨਗਰ ਕੌਂਸਲਾਂ,ਨਗਰ ਪੰਚਾਇਤਾਂ ਅਤੇ ਨਗਰ ਨਿਗਮਾਂ ਦੀ ਚੋਣ ਹੈ  

Leave A Reply

Your email address will not be published.