ਫਾਈਨਾਂਸਰ ਨੇ ਆਪਣੇ ਪੁੱਤਰ ਤੇ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ

ਪੰਜਾਬ ਬਿਊਰੋ

ਅੰਮ੍ਰਿਤਸਰ, 2 ਫਰਵਰੀ

ਮਹਿਤਾ ਰੋਡ ‘ਤੇ ਸਥਿਤ ਗੁਰੂ ਤੇਗ਼ ਬਹਾਦਰ ਨਗਰ ਦੀ ਕੋਠੀ ਨੰਬਰ 127 ਦੇ ਮਾਲਕ ਫ਼ਾਇਨੈਂਸਰ ਬਿਕਰਮਜੀਤ ਸਿੰਘ ਨੇ ਵਪਾਰ ਵਿਚ ਪਏ ਘਾਟੇ ਤੋਂ ਤੰਗ ਆ ਕੇ ਸੋਮਵਾਰ ਦੇਰ ਰਾਤ ਆਪਣੇ ਘਰ ਵਿਚ ਪੰਜ ਵਰ੍ਹਿਆਂ ਦੇ ਪੁੱਤਰ ਨੂੰ ਅਤੇ ਪਤਨੀ ਨੂੰ ਗੋਲੀ ਮਾਰ ਕੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਸਨੇ ਸੋਸ਼ਲ ਮੀਡੀਆ ‘ਤੇ ਅਲਵਿਦਾ ਲਿਖ਼ ਕੇ ਸਟੇਟਸ ਵੀ ਅਪਡੇਟ ਕੀਤਾ।

ਬਿਕਰਮਜੀਤ ਨੇ ਪਹਿਲਾਂ ਆਪਣੀ ਪਤਨੀ ਯਾਦਵਿੰਦਰ ਕੌਰ ਅਤੇ ਬੇਟੇ ਵਰਸੀਰਤ ਸਿੰਘ ਨੂੰ ਗੋਲੀ ਮਾਰ ਕੇ ਮੁੜ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸਨੇ ਇਸ ਘਟਨਾ ਲਈ ਵਰਤਿਆ ਹਥਿਆਰ ਆਪਣੇ ਗੁਆਂਢੀ ਤੋਂ ਲਿਆ ਦੱਸਿਆ ਜਾਂਦਾ ਹੈ।

ਫ਼ਾਇਨੈਂਸਰ ਨੇ ਘਟਨਾ ਸੰਬੰਧੀ ਇਕ ਸੁਸਾਈਡ ਨੋਟ ਵੀ ਛੱਡਿਆ ਹੈ ਜਿਸ ਤੋਂ ਸਪਸ਼ਟ ਹੋਇਆ ਹੈ ਕਿ ਕੋਰੋਨਾ ਕਾਲ ਵਿੱਚ ਉਸਦੀ ਕਾਫ਼ੀ ਰਕਮ ਮਾਰਕੀਟ ਵਿੱਚ ਫ਼ਸ ਗਈ ਸੀ ਜਿਸ ਕਰਕੇ ਉਹ ਆਰਥਿਕ ਤੰਗੀ ਦਾ ਸ਼ਿਕਾਰ ਹੋ ਗਿਆ ਸੀ।

Leave A Reply

Your email address will not be published.