VIDEO-ਮੋਦੀ-ਸ਼ਾਹ ਦੀ ਨਵੀਂ ਚਾਲ ਜਿਸ ਟ੍ਰੇਨ ਵਿਚ ਕਿਸਾਨਾਂ ਆ ਰਹੇ ਸਨ ਦਿੱਲੀ ਉਸਦਾ ਬਦਲਿਆ ਰੂਟ

ਪੰਜਾਬ ਬਿਊਰੋ

ਚੰਡੀਗੜ੍ਹ,1 ਫਰਵਰੀ

ਦਿੱਲੀ ਕਿਸਾਨ ਅੰਦੋਲਨ ’ਚ ਕਿਸਾਨਾਂ ਨੂੰ ਜਾਣ ਤੋਂ ਰੋਕਣ ਲਈ ਕੇਂਦਰ ਮੋਦੀ ਸਰਕਾਰ ਅਤੇ ਹਰਿਆਣਾ ਦੀ ਖੱਟਰ ਸਰਕਾਰ ਨਵੀਆਂ ਨਵੀਆਂ ਚਾਲਾਂ ਚਲ ਰਹੀ ਹੈ।

ਹੁਣ ਸਰਕਾਰ ਨੇ ਰੇਲ ਗੱਡੀ ਰਾਹੀਂ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਰੋਕਣ ਦੇ ਲਈ ਰੇਲਗੱਡੀਆਂ ਦੇ ਹੀ ਰੂਟ ਬਦਲ ਦਿੱਤੇ ਹਨ ਤਾਂ ਜੋ ਪੰਜਾਬ, ਹਰਿਆਣਾ ਜਾਂ ਹੋਰ ਸੂਬਿਆਂ ਵਿੱਚ ਕਿਸਾਨ ਰੇਲ ਗੱਡੀ ਰਾਹੀਂ ਦਿੱਲੀ ਨਾ ਪਹੁੰਚਣ। ਇਸੇ ਤਰ੍ਹਾਂ ਦਾ ਮਾਮਲਾ ਕਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਉੱਤੇ ਇਕ ਇਕ ਵੀਡੀਓ ਪਾ ਕੇ ਸਾਹਮਣੇ ਲਿਆਂਦਾ ਗਿਆ ਹੈ।

ਇਸ ਸਬੰਧੀ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਯੋਗਿੰਦਰ ਯਾਦਵ ਨੇ ਵੀ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਫਿਰੋਜ਼ਪੁਰ ਤੋਂ ਮੁੰਬਈ ਜਾਣ ਵਾਲੇ ਪੰਜਾਬ ਮੈਲ ਦਾ ਰੂਟ ਰੋਹਤਕ ਤੋਂ ਰਵਾੜੀ ਨੂੰ ਬਦਲ ਦਿੱਤਾ ਗਿਆ ਹੈ। ਇਸ ਰੇਲ ਵਿੱਚ 1000 ਤੋਂ ਵੱਧ ਕਿਸਾਨ ਦਿੱਲੀ ਜਾ ਰਹੇ ਸਨ।

Leave A Reply

Your email address will not be published.