ਆਓ ਮਿਲਕੇ ਥੈਲਿਓ ਬਾਹਰ ਕੱਢੀਏ ਬਿੱਲੀ!

ਪੰਜਾਬ ਬਿਊਰੋ

ਚੰਡੀਗੜ੍ਹ,1 ਫਰਵਰੀ

ਦਿੱਲੀ ਪੁਲਿਸ ਵਲੋਂ ਫੜੇ ਗਏ ਕਿਸਾਨਾਂ ਦੇ ਜਵਾਨ ਬੱਚਿਆਂ, ਜਿਨ੍ਹਾਂ ਦੀ ਅਸਲ ਗਿਣਤੀ ਪਤਾ ਨਹੀਂ, ਮੁਫ਼ਤ ਮਦਦ ਲਈ ਤਿੰਨ ਵਕੀਲ ਵੀਰ ਸਾਹਮਣੇ ਆਏ ਹਨ ਜੋ ਕਿਰਤੀਆਂ ਲਈ ਸ਼ੁਭ ਸ਼ਗਨ ਹੈ। ਆਪਣੇ ਗਿਆਨ ਨੂੰ ਹੱਕ-ਸੱਚ ਲਈ ਵਰਤਣਾ ਸਭ ਤੋਂ ਪੁੰਨ ਹੁੰਦਾ ਹੈ, ਵੀਰਾਂ ਦੀ ਚੜ੍ਹਦੀਕਲਾ ਲਈ ਅਰਦਾਸ ਕਰੀਏ…ਆਨੰਦ ਖਤ੍ਰੀ, ਵਿਕਾਸ ਯਾਦਵ ਅਤੇ ਅਮਰਵੀਰ ਸਿੰਘ ਭੁੱਲਰ ( ਜੋ ਮੇਰੇ ਪਿੰਡ ਤੋਂ ਹਨ ) ਨੂੰ ਰੂਹ ਤੋਂ ਸਿਜਦਾ ਕਰਦਾ ਹਾਂ।

ਆਪਾਂ ਵੀ ਫੇਸਬੁਕ ਤੇ ਲਿਖੀਆਂ ਪੋਸਟਾਂ ਪੜ੍ਹਕੇ ਕਿਸੇ ਦਾ ਚਰਿੱਤਰ ਨਾ ਨਾਪਣ ਲੱਗ ਜਾਇਆ ਕਰੀਏ, ਇਹ ਉਮੀਦਾਂ ਨਾ ਲਾਉਣ ਲੱਗ ਜਾਇਆ ਕਰੀਏ ਕਿ ਇਹ ਤਾਂ ਇਸ ਤਰ੍ਹਾ ਕਰ ਹੀ ਨਹੀਂ ਸਕਦਾ!

ਪੋਸਟਾਂ ਬੰਦੇ ਦੇ ਮੂਡ ਨਾਲ ਚੱਲਦੀਆਂ ਤੇ ਜ਼ਿੰਦਗੀ ਬੰਦੇ ਦੇ ਹਾਲਾਤਾਂ ਨਾਲ, ਇਹ ਪਲ ਵਿਚ ਕੀ ਬਣ ਜਾਣ ਕੋਈ ਨਹੀਂ ਜਾਣਦਾ! ਜੀਵਨ ‘ਤੇ ਚੰਗੇ-ਮਾੜੇ ਦੋਵੇਂ ਪ੍ਰਕਾਰ ਦੇ ਅਨੇਕਾਂ ਪ੍ਰਭਾਵ ਪੈਂਦੇ ਹਨ।

ਜਵਾਨੀ ਵਿਚ ਗਲਤੀਆਂ ਕੋਈ ਵੀ ਜਾਣਬੁਝਕੇ ਨਹੀਂ ਕਰਦਾ, ਇਹ ਹੋ ਜਾਂਦੀਆ ਨੇ, ਸਰਕਾਰ ਨੂੰ ਮੁਆਫ਼ ਕਰਕੇ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ, ਬਾਕੀ ਬੰਦੇ ਸੁੱਖ ਚਾਹੀਦੀ ਐ, ਬਾਕੀ ਘਾਟਾ ਤਾਂ ਕੁਦਰਤ ਪੂਰੀਆਂ ਕਰ ਦਿੰਦੀ ਹੈ। ਚੱਲ ਮਨਾ ਤੇਰੇ ਕੋਲੋ ਜੋ ਵੀ ਹੋ ਸਕਦਾ ਪਹਿਲਾਂ ਓਹ ਕਰ, ਮੰਨਿਆ ਤੇਰੇ ਕੋਲੋ ਗਲਤੀਆਂ, ਬੇਵਕੂਫੀਆਂ ਤੇ ਬੇਹੂਦਗੀਆਂ ਹੋਈਆ ਨੇ, ਇੰਨ੍ਹਾਂ ਨੂੰ ਭੁੱਲ, ਅੱਜ ਦਿਨ ਨਵਾਂ ਚੜ੍ਹਿਆ, ਇਸਦਾ ਆਰੰਭ ਜੋਸ਼, ਉਤਸ਼ਾਹ ਤੇ ਹਿੰਮਤ ਨਾਲ ਕਰ, ਤਾਂ ਜੋ ਅੰਦੋਲਨ ਦੀ ਕਾਮਯਾਬੀ ਵਿਚ ਤਿੱਲ-ਫੁੱਲ ਯੋਗਦਾਨ ਪੈ ਸਕੇ। ਔਖੇ ਵੇਲੇ ਸਾਹਸ ਰੱਖਣਾ ਵਾਲਾ ਹਰ ਮਨੁੱਖ, ਹਾਲਤਾਂ ਤੇ ਅੱਧੀ ਸਫ਼ਲਤਾ ਤਾਂ ਤਰੁੰਤ ਪਾ ਲੈਂਦਾ ਹੈ, ਹੌਂਸਲਾ ਗੁਵਾ ਲੈਣ ਵਾਲੇ ਕਦੇ ਜਿੱਤ ਦੇ ਜਸ਼ਨ ਨਹੀਂ ਮਨਾਉਂਦੇ…ਜਦੋਂ ਵੀ ਕੋਈ ਚੁਣੌਤੀ ਆਵੇ, ਉਸ ਨੂੰ ਜੀ ਆਇਆ ਨੂੰ ਆਖੀਏ, ਉਸ ਤੋਂ ਭੱਜਣ ਦੀ ਕੋਸ਼ਿਸ਼ ਨਾ ਕਰੀਏ, ਓਹ ਸਾਨੂੰ ਫੜਕੇ ਨਿਗਲ ਜਾਵੇਗੀ! ਆਪਾਂ ਸਭ ਨੇ ਦੇਖ ਲਿਆ ਹਾਲਾਤ ਡੇਗ ਵੀ ਦਿੰਦੇ ਨੇ ਕਈ ਵਾਰੀ, ਬੰਦੇ ਦੀ ਸ਼ਾਨ ਕਦੇ ਨਾ ਡਿੱਗਣ ਵਿਚ ਨਹੀਂ, ਸਗੋਂ ਡਿੱਗ ਕੇ ਉੱਠਣ ਵਿਚ ਹੁੰਦੀ ਹੈ, ਆਓ ਇੱਕ-ਦੂਜੇ ਦੀ ਤਾਕਤ ਬਣੀਏ, ਕਮਜ਼ੋਰੀਆਂ ਤਾਂ ਬਿਗਾਨੇ ਲੱਭਦੇ ਫਿਰਦੇ ਆ…ਹਰਫੂਲ ਭੁੱਲਰ ਮੰਡੀ ਕਲਾਂ 9876870157

Leave A Reply

Your email address will not be published.