ਕਾਲੇ ਝੋਲੇ ਪਹਿਨ ਕੇ ਬਜਟ ਸੈਸ਼ਨ ‘ਚ ਸ਼ਾਮਿਲ ਹੋਣਗੇ ਕਾਂਗਰਸੀ ਸੰਸਦ ਮੈਂਬਰ

ਪੰਜਾਬ ਬਿਊਰੋ

ਚੰਡੀਗੜ੍ਹ,1 ਫਰਵਰੀ

ਖੇਤੀ ਕਾਨੂੰਨਾਂ ਵਿਰੁੱਧ ਪਿਛਲੇ 2 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਹਮਾਇਤ ‘ਚ ਦਿੱਲੀ ਵਿਖੇ ਜੰਤਰ ਮੰਤਰ ‘ਤੇ ਧਰਨੇ ‘ਤੇ ਬੈਠੇ ਪੰਜਾਬ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਜਸਬੀਰ ਸਿੰਘ ਡਿੰਪਾ ਅੱਜ ਕਾਲੇ ਝੋਲੇ ਪਹਿਨ ਕੇ ਬਜਟ ਸੈਸ਼ਨ ‘ਚ ਸ਼ਾਮਿਲ ਹੋਣ ਲਈ ਸੰਸਦ ਭਵਨ ਵੱਲ ਰਵਾਨਾ ਹੋਏ। ਇਸ ਮੌਕੇ ਦੋਹਾਂ ਸੰਸਦ ਮੈਂਬਰਾਂ ਨੇ ਕਿਹਾ ਕਿ ਉਹ ਕਿਸਾਨਾਂ, ਮਜ਼ਦੂਰਾਂ ਅਤੇ ਨਾਗਰਿਕਾਂ ਦੀ ਆਵਾਜ਼ ਸੰਸਦ ‘ਚ ਬੁਲੰਦ ਕਰਨ ਲਈ ਵਚਨਬੱਧ ਹਨ।

Leave A Reply

Your email address will not be published.