ਅੱਜ 3 ਕੈਬਨਿਟ ਮੰਤਰੀ ਅਤੇ ਇੱਕ ਵਿਧਾਇਕ ਕਿਸਾਨ ਮੁੱਦੇ ਨੂੰ ਲੈ ਕੇ ਕਰਨਗੇ ਗ੍ਰਹਿ ਮੰਤਰੀ ਨਾਲ ਮੁਲਾਕਾਤ

ਪੰਜਾਬ ਬਿਊਰੋ

ਚੰਡੀਗੜ੍ਹ,1 ਫਰਵਰੀ

ਪੰਜਾਬ ਸਰਕਾਰ ਦਾ ਇੱਕ ਵਫਦ ਗ੍ਰਹਿ ਮੰਤਰੀ ਅਮੀਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਜਾ ਰਿਹਾ ਹੈ।ਇਸ ਵਫ਼ਦ ਵਿੱਚ ਸੁਖਜਿੰਦਰ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ, ਭਾਰਤ ਭੂਸ਼ਣ ਆਸ਼ੂ ਅਤੇ ਡਾ. ਰਾਜ ਕੁਮਾਰ ਚੱਬੇਵਾਲ ਦੇ ਨਾਮ ਸ਼ਾਮਲ ਹਨ। ਪੰਜਾਬ ਦੇ 3 ਮੰਤਰੀਆਂ ਤੇ 1 ਵਿਧਾਇਕ ਨੂੰ ਅਮਿਤ ਸ਼ਾਹ ਨੇ ਅੱਜ ਸੋਮਵਾਰ ਦੁਪਹਿਰ 1 ਵਜੇ ਸਮਾਂ ਦਿੱਤਾ ਹੈ |

ਜਾਣਕਾਰੀ ਅਨੁਸਾਰ ਪੰਜਾਬ ਦੇ ਮੰਤਰੀ ਗ੍ਰਹਿ ਮੰਤਰੀ ਨਾਲ ਲਾਪਤਾ ਕਿਸਾਨਾਂ ਅਤੇ ਕਿਸਾਨਾਂ ਦੀ ਸੁਰੱਖਿਆ ਸਬੰਧੀ ਚਰਚਾ ਕਰਨਗੇ। ਦੱਸ ਦੇਈਏ ਕਿ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹੋਈ ਹਿੰਸਾ ਮਗਰੋਂ 200 ਤੋਂ ਵੀ ਵੱਧ ਕਿਸਾਨ ਲਾਪਤਾ ਦੱਸੇ ਜਾ ਰਹੇ ਹਨ।ਮੰਤਰੀ ਦੇ ਸਮਾਂ ਮੰਗਣ ਮਗਰੋਂ ਉਹ ਗ੍ਰਹਿ ਮੰਤਰੀ ਨੇ ਪੰਜਾਬ ਦੇ ਮੰਤਰੀਆਂ ਨੂੰ ਮਿਲਣ ਦਾ ਸਮਾਂ ਦੇ ਦਿੱਤਾ ਹੈ।

Leave A Reply

Your email address will not be published.