ਮਹਾਤਮਾ ਗਾਂਧੀ ਦੀ ਮੂਰਤੀ ਦੀ ਭੰਨਤੋੜ ਕਰਕੇ ਹੇਠਾਂ ਸੁੱਟ

111

ਕੈਲੀਫੋਰਨੀਆ, 30 ਜਨਵਰੀ

ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਅੱਜ ਜਿੱਥੇ 73ਵੀਂ ਬਰਸੀ ਮਨਾਈ ਜਾ ਰਹੀ ਹੈ ਉੱਥੇ ਹੀ ਕੈਲੀਫੋਰਨੀਆ ਤੋਂ ਬਾਪੂ ਦੇ ਅਪਮਾਨ ਦੀ ਘਟਨਾ ਸਾਹਮਣੇ ਆਈ ਹੈ। ਦਰਅਸਲ 27 ਜਨਵਰੀ ਨੂੰ ਕੁਝ ਅਣਪਛਾਤੇ ਲੋਕਾਂ ਨੇ ਸੈਂਟਰਲ ਪਾਰਕ ‘ਚ ਮਹਾਤਮਾ ਗਾਂਧੀ ਦੀ ਮੂਰਤੀ ਦੀ ਨਾ ਸਿਰਫ ਭੰਨਤੋੜ ਕੀਤੀ ਬਲਕਿ ਉਸ ਨੂੰ ਹੇਠਾਂ ਸੁੱਟ ਦਿੱਤਾ।

ਉਨ੍ਹਾਂ ਲੋਕਾਂ ਨੇ ਇਸ ਨੂੰ ‘Hate Crime’ ਕਰਾਰ ਦਿੰਦਿਆਂ ਅਧਿਕਾਰੀਆਂ ਨੂੰ ਇਸ ਦੇ ਦੋਸ਼ੀਆਂ ਜਲਦ ਫੜ ਕੇ ਸਜ਼ਾ ਦੇਣ ਦੀ ਮੰਗ ਕੀਤੀ ਹੈ। ਕੈਲੀਫੋਰਨੀਆ ‘ਚ ਖ਼ਾਲਿਸਤਾਨੀ ਸਮਰਥਕ ਇਕ ਸੰਗਠਨ ਨੇ ਘਟਨਾ ‘ਤੇ ਖ਼ੁਸ਼ੀ ਵੀ ਜ਼ਾਹਿਰ ਕੀਤੀ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਅਮਰੀਕਾ ‘ਚ ਗਾਂਧੀ ਮੂਰਤੀ ਨਾਲ ਬਦਸਲੂਕੀ ਹੋਈ ਹੈ।

ਜਾਣਕਾਰੀ ਅਨੁਸਾਰ ਕੈਲੀਫੋਰਨੀਆ ਦੇ ਡੇਵਿਸ ਸਿਟੀ ਦੇ ਸੈਂਟਰਲ ਪਾਰਕ ਵਿੱਚ ਅਣਪਛਾਤੇ ਲੋਕਾਂ ਨੇ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ ਕੀਤੀ। ਇਹ ਘਟਨਾ 28 ਜਨਵਰੀ ਨੂੰ ਵਾਪਰੀ ਸੀ। ਦੱਸ ਦੇਈਏ ਕਿ ਇਸ ਬੁੱਤ ਨੂੰ ਸਾਲ 2016 ਵਿੱਚ ਡੇਵਿਸ ਸ਼ਹਿਰ ਨੂੰ ਭਾਰਤ ਸਰਕਾਰ ਨੇ ਤੋਹਫੇ ਵਿੱਚ ਦਿੱਤਾ ਸੀ। ਭਾਰਤ ਸਰਕਾਰ ਨੇ ਸ਼ਹਿਰ ਵਿੱਚ ਵਾਪਰੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ।


ਵਾਸ਼ਿੰਗਟਨ ਡੀਸੀ ਵਿੱਚ ਭਾਰਤ ਦੀ ਅੰਬੈਂਸੀ  ਨੇ ਇਸ ਮਾਮਲੇ ਦੀ ਪੂਰੀ ਡੂੰਘਾਈ ਦੀ ਮੰਗ ਅਤੇ ਇਸ ਘਿਨਾਉਣੇ ਕੰਮ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਵੀ ਕੀਤੀ। ਸੈਨ ਫਰਾਂਸਿਸਕੋ ਵਿਚਲੇ ਭਾਰਤ ਦੇ ਕੌਂਸਲੇਟ ਜਨਰਲ ਨੇ ਵੀ ਡੇਵਿਸ ਸ਼ਹਿਰ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਸਾਹਮਣੇ ਵੱਖਰੇ ਤੌਰ ‘ਤੇ ਇਹ ਮਾਮਲਾ ਚੁੱਕਿਆ ਹੈ, ਜਿਸ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave A Reply

Your email address will not be published.