ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਚਾਲਾਂ ਸਫ਼ਲ ਨਹੀਂ ਹੋਣਗੀਆਂ-ਕਿਸਾਨ ਆਗੂ

ਅੰਗਰੇਜ਼ ਹਕੂਮਤ ਵਾਂਗ ਕਿਸਾਨਾਂ ਨਾਲ ਵਰਤਾਓ ਕਰ ਰਹੀ ਹੈ ਮੋਦੀ ਦੀ ਸਰਕਾਰ

ਰਾਜਿੰਦਰ ਵਰਮਾ

ਭਦੌੜ, 29 ਜਨਵਰੀ

ਕੇਂਦਰ ਸਰਕਾਰ ਵੱਲੋਂ ਕਿਸਾਨ ਸੰਘਰਸ਼ ਨੂੰ ਖੇਰੂ ਕਰਨ ਦੀਆਂ ਜੋ ਚਾਲਾਂ ਚੱਲ ਜਾ ਰਹੀਆਂ ਹਨ, ਉਸ ਨਾਲ ਦਿੱਲੀ ਵਿਖੇ ਚੱਲ ਰਹੇ ਅੰਦੋਲਨ ਨੂੰ ਕੋਈ ਫ਼ਰਕ ਨਹੀਂ ਪਵੇਗਾ। ਇੰਨਾਂ ਗੱਲਾਂ ਦਾ ਪ੍ਰਗਟਾਵਾ ਭਦੌਡ਼ ਵਿਖੇ ਕਿਸਾਨਾਂ ਦੇ ਹੱਕ ਵਿੱਚ ਰੱਖੀ ਮੀਟਿੰਗ ਵਿੱਚ ਵੱਖ-ਵੱਖ ਬੁਲਾਰਿਆਂ ਨੇ ਕਹੀ। ਕਿਸਾਨ ਜਥੇਬੰਦੀਆਂ ਦੇ ਆਗੂ ਗੁਰਦੇਵ ਸਿੰਘ ਮਾਂਗੇਵਾਲ, ਦਰਸ਼ਨ ਸਿੰਘ ਉਗੋਕੇ, ਨਰੈਣ ਦੱਤ ਬਰਨਾਲਾ, ਅਮਰਜੀਤ ਸਿੰਘ ਜੀਤਾ, ਰਜਿੰਦਰ ਭਦੌਡ਼ ਅਤੇ ਮਾ:ਗੁਰਮੇਲ ਸਿੰਘ ਭੁਟਾਲ ਨੇ ਕਿਹਾ ਕਿ ਕੇਂਦਰ ਦੀਆਂ ਫੁੱਟ ਪਾਊ ਨੀਤੀਆਂ ਦਾ ਮੋਡ਼ਵਾਂ ਜਵਾਬ ਦੇਣ ਲਈ ਹੁਣ ਹੋਰ ਤਕਡ਼ੇ ਹੋਣ ਦੀ ਲੋਡ਼ ਹੈ। ਉਨ੍ਹਾ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਦੀ ਪਰੇਡ ਦੌਰਾਨ ਕਿਸਾਨ ਦੀ 71 ਸਾਲਾਂ ਦੀ ਤਰਸਯੋਗ ਹਾਲਤ ਨੂੰ ਦਰਸਾਉਣ ਲਈ ਜੋ ਝਾਕੀਆਂ ਤਿਆਰ ਕੀਤੀਆਂ ਸਨ ਉਸ ਤੋਂ ਦੇਸ਼ ਦੇ ਲੋਕਾਂ ਦਾ  ਧਿਆਨ ਹਟਾਉਣ ਲਈ ਇਕ ਸੋਚੀ ਸਮਝੀ ਸਾਜ਼ਿਸ ਤਹਿਤ ਕਿਸਾਨ ਪਰੇਡ ਨੂੰ ਠੱਲਣ ਲਈ ਤਿਆਰ ਕੀਤੀ ਵਿਉਂਤਬੰਦੀ ਤਹਿਤ ਹੀ ਸਾਡੇ ਕੁਝ ਆਪੇ ਬਣੇ ਹਮਾਇਤੀਆਂ ਨੇ ਉਸ ਵਿਚ ਕੇਂਦਰ ਸਰਕਾਰ ਨੂੰ ਸਹਿਯੋਗ ਦਿੱਤਾ ਹੈ ਜਿੰਨ੍ਹਾਂ ਦਾ ਕਿਸਾਨ ਜਥੇਬੰਦੀਆਂ ਸਮਾਜਿਕ ਬਾਈਕਾਟ ਦਾ ਸੱਦਾ ਦੇ ਚੁੱਕੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸਮੂਹ ਵਰਗਾਂ ਨੂੰ ਇਸ ਗੱਲ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ ਜੇਕਰ ਖੇਤੀਬਾਡ਼ੀ ਕਾਨੂੰਨ ਲਾਗੂ ਹੋ ਜਾਂਦੇ ਹਨ ਉਨ੍ਹਾਂ ਦਾ ਪੇਂਡੂ ਸਹਿਰੀ ਅਰਥਚਾਰੇ ਉਪਰ ਬਹੁਤ ਮਾਡ਼ਾ ਅਸਰ ਪਵੇਗਾ , ਜਿਸ ਕਰਕੇ ਸਾਨੂੰ ਮੁਡ਼ ਕੇਂਦਰ ਸਰਕਾਰ ਨੂੰ ਮੂੰਹ ਤੋਡ਼ਵਾ ਜੁਆਬ ਦੇਣ ਲਈ ਇੱਕਮੁਠਤਾ ਦਾ ਸਬੂਤ ਦੇਣਾ ਚਾਹੀਦਾ ਹੈ। ਇਸ ਸਮੇਂ ਪ੍ਰਧਾਨ ਸਾਹਿਬ ਸਿੰਘ ਗਿੱਲ, ਜਗਦੀਪ ਸਿੰਘ ਜੱਗੀ, ਗੁਰਤੇਜ ਸਿੰਘ ਨੈਣੇਵਾਲ, ਜਗਦੇਵ ਸਿੰਘ ਸੰਘੇਡ਼ਾ, ਬਲਵਿੰਦਰ ਸਿੰਘ ਲਧਰੋਈਆ, ਸੁਖਵਿੰਦਰ ਸਿੰਘ ਧੰਨਾ, ਬਾਘ ਸਿੰਘ ਮਾਨ, ਚਰਨ ਸਿੰਘ ਖੰਨਾ ਮੋਟਰਜ਼, ਜਗਤਾਰ ਸਿੰਘ ਮਾਨ, ਅਮਰਜੀਤ ਸਿੰਘ ਮੀਕਾ, ਸਰਪੰਚ ਜਗਤਾਰ ਸਿੰਘ, ਮਾ: ਅਵਤਾਰ ਸਿੰਘ, ਪਰਮਜੀਤ ਸਿੰਘ ਪੰਮਾ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।

Leave A Reply

Your email address will not be published.