ਦਿੱਲੀ ਦੇ ਇਜ਼ਰਾਈਲੀ ਦੂਤਾਵਾਸ ਦੇ ਸਾਹਮਣੇ ਹੋਇਆ ਧਮਾਕਾ

ਪੰਜਾਬ ਬਿਊਰੋ

ਨਵੀਂ ਦਿੱਲੀ , 29 ਜਨਵਰੀ

ਰਾਜਧਾਨੀ ਦੇ ਔਰੰਗਜ਼ੇਬ ਰੋਡ ‘ਤੇ ਇਜ਼ਰਾਈਲੀ ਦੂਤਾਵਾਸ ਦੇ ਸਾਹਮਣੇ ਕੁਝ ਦੇਰ ਪਹਿਲਾਂ ਸਾਹਮਣੇ ਧਮਾਕਿਆਂ ਦੀ ਖਬਰ ਮਿਲੀ ਹੈ।

ਪੁਲਿਸ ਦੀ ਵਿਸ਼ੇਸ਼ ਟੀਮ ਮੌਕੇ ਤੇ ਪਹੁੰਚ ਗਈ, ਜਿਥੇ ਕਈ ਵਾਹਨਾਂ ਦੇ ਸ਼ੀਸ਼ੇ ਟੁੱਟੇ ਮਿਲੇ ਹਨ। ਪੁਲਿਸ ਦਾ ਕਹਿਣਾ ਹੈ ਕਿ ਧਮਾਕੇ ਬਾਰੇ ਕੀਤੀਆਂ ਗਈਆਂ ਫੋਨ ਕਾਲਾਂ ਵਿੱਚ ਇਜ਼ਰਾਈਲ ਦਾ ਕੋਈ ਜ਼ਿਕਰ ਨਹੀਂ ਹੈ। ਇਹ ਧਮਾਕਾ ਦੂਤਾਵਾਸ ਦੇ ਨੇੜੇ ਇਕ ਬੰਗਲੇ ਵਿਚ ਹੋਇਆ।

ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਹਾਲਾਂਕਿ, ਧਮਾਕੇ ਦੀ ਜਾਣਕਾਰੀ ‘ਤੇ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਹਨ।ਦਿੱਲੀ ਪੁਲਿਸ ਦਾ ਮੰਨਣਾ ਹੈ ਕਿ ਇਹ ਘੱਟ ਤੀਬਰਤਾ ਦਾ ਧਮਾਕਾ ਹੈ। ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਤਿੰਨ ਵਾਹਨ ਨੁਕਸਾਨੇ ਗਏ ਹਨ। ਪੁਲਿਸ ਇਸ ਨੂੰ ਸ਼ਰਾਰਤੀ ਤੱਤਾਂ ਦਾ ਕੰਮ ਦੱਸ ਰਹੀ ਹੈ। ਫਾਇਰ ਵਿਭਾਗ ਦਾ ਕਹਿਣਾ ਹੈ ਕਿ ਚਾਰ ਤੋਂ ਪੰਜ ਵਾਹਨਾਂ ਦੇ ਸ਼ੀਸ਼ੇ ਟੁੱਟੇ ਹੋਏ ਹਨ। ਇਹ ਧਮਾਕਾ ਦੂਤਾਵਾਸ ਦੇ ਨੇੜੇ 6 ਨੰਬਰ ਬੰਗਲੇ ਵਿਚ ਹੋਇਆ।

Leave A Reply

Your email address will not be published.