ਸਿੰਘੂ ਸਰਹੱਦ ‘ਤੇ ਮਾਹੌਲ ਬਣਿਆ ਤਣਾਅਪੂਰਣ

ਪੰਜਾਬ ਬਿਊਰੋ

ਨਵੀਂ ਦਿੱਲੀ , 29 ਜਨਵਰੀ

ਸਿੰਘੂ ਸਰਹੱਦ ‘ਤੇ ਮਾਹੌਲ ਤਣਾਅਪੂਰਣ ਹੋ ਗਿਆ ਹੈ, ਲਗਾਤਾਰ ਦੂਜੇ ਦਿਨ ਸਥਾਨਕ ਲੋਕਾਂ ਵੱਲੋਂ ਕਿਸਾਨਾਂ ਖਿਲਾਫ਼ ਨਾਰੇ ਲਗਾਏ ਗਏ ਅਤੇ ਥਾਂ ਖਾਲੀ ਕਰਨ ਦੀ ਮੰਗ ਕੀਤੀ, ਜਿਸ ਤੋਂ ਬਾਅਦ ਦੂਜੇ ਪਾਸੇ ਤੋਂ ਕਿਸਾਨ ਨੌਜਵਾਨਾਂ ਅਤੇ ਪ੍ਰਦਰਸ਼ਨਕਾਰੀ ਆਪਸ ਵਿੱਚ ਭਿੜ ਗਏ ਅਤੇ ਦੋਵਾਂ ਪਾਸੇ ਤੋਂ ਪੱਥਰਬਾਜ਼ੀ ਸ਼ੁਰੂ ਹੋ ਗਈ ਅਤੇ ਕਿਸਾਨਾਂ ਵੱਲੋਂ ਨੌਜਵਾਨਾਂ ਨੇ ਤਲਵਾਰਾਂ ਕੱਢ ਲਈਆਂ, ਪੁਲਿਸ ਨੇ ਦੋਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮਾਮਲਾ ਲਗਾਤਾਰ ਵਧ ਦਾ ਗਿਆ, ਪੁਲਿਸ ਨੂੰ ਹਾਲਤ ਕੰਟਰੋਲ ਕਰਨ ਦੇ ਲਈ ਲਾਠੀ ਚਾਰਜ ਅਤੇ ਅੱਥਰੂ ਗੈੱਸ ਦੇ ਗੋਲੇ ਵੀ ਛੱਡਨੇ ਪਏ।

ਸਥਾਨਕ ਲੋਕਾਂ ਨੇ ਕਿਹਾ ਅਸੀਂ ਸਿੰਘੂ ਦੇ ਲੋਕ ਹਾਂ,ਇਹ ਸਾਡੇ ‘ਤੇ ਤਲਵਾਰ ਨਾਲ ਹਮਲਾ ਕਰ ਰਹੇ ਨੇ,ਇੰਨਾਂ ਤੋਂ  ਥਾਂ ਖਾਲੀ ਕਰਵਾਈ ਜਾਵੇ, ਇਸ ਦੌਰਾਨ ਪੁਲਿਸ ਦੇ ਕਈ ਜਵਾਨ ਜ਼ਖ਼ਮੀ ਵੀ ਹੋਏ ਨੇ, ਜਿਹੜਾ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਇਆ ਉਸ ਨੇ ਇਲਜ਼ਾਮ ਲਗਾਇਆ ਹੈ ਕਿ ਸਰਵਨ ਸਿੰਘ ਪੰਧੇਰ ਅਤੇ ਸਤਨਾਮ ਸਿੰਘ ਪੰਨੂ ਨੇ ਭੀੜ ਨੂੰ ਉਕਸਾਉਇਆ ਸੀ ਜਿਸ ਤੋਂ ਬਾਅਦ ਨੌਜਵਾਨ ਕਿਸਾਨਾਂ ਵੱਲੋਂ ਉਨ੍ਹਾਂ ਤੇ ਹਮਲਾ ਕੀਤਾ ਗਿਆ 

Leave A Reply

Your email address will not be published.