ਕਾਂਗਰਸ ਪਾਰਟੀ ਵੱਲੋਂ ਨਗਰ ਕੌਂਸਲ ਚੋਣਾਂ ਲਈ 12 ਉਮੀਦਵਾਰਾਂ ਦਾ ਐਲਾਨ

ਰਾਜਿੰਦਰ ਵਰਮਾ
ਭਦੌੜ 29 ਜਨਵਰੀ

ਆ ਰਹੀਆਂ ਨਗਰ ਕੌਂਸਲ ਚੋਣਾਂ ਲਈ ਅੱਜ ਕਾਂਗਰਸ ਪਾਰਟੀ  ਵੱਲੋਂ ਥਾਪੇ ਗਏ ਚੋਣ ਅਬਜ਼ਰਵਰ ਦਰਸ਼ਨ ਸਿੰਘ ਬੀਰਮੀ ਵੱਲੋਂ ਕਾਂਗਰਸ  ਪਾਰਟੀ ਦੀ ਤਰਫੋਂ ਨਗਰ ਕੌਂਸਲ ਭਦੌੜ ਲਈ 13 ਵਿੱਚੋਂ 12 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ । ਚੋਣ ਅਬਜ਼ਰਬਰ ਦਰਸ਼ਨ ਸਿੰਘ ਬੀਰਮੀ ਨੇ ਕਿਹਾ ਕਿ ਪਾਰਟੀ ਉਮੀਦਵਾਰਾਂ ਵੱਲੋਂ ਪਾਰਟੀ ਸਿੰਬਲ ਤੇ ਚੋਣ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦਾ ਅਨੁਸ਼ਾਸਨ ਭੰਗ  ਕਰਨ ਵਾਲਿਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਲਾਜ਼ਮੀ ਹੋਵੇਗੀ।ਚੋਣ ਅਬਜ਼ਰਬਰ ਦਰਸ਼ਨ ਸਿੰਘ ਬੀਰਮੀ ਨੇ ਉਮੀਦਵਾਰਾਂ ਦੀ ਲਿਸਟ ਜਾਰੀ ਕਰਦਿਆਂ ਦੱਸਿਆ ਕਿ ਵਾਰਡ ਨੰਬਰ 1 ਤੋਂ ਗੁਰਮੇਲ ਕੌਰ, ਵਾਰਡ ਨੰਬਰ 2 ਤੋਂ ਅਸ਼ੋਕ ਵਰਮਾ,  ਵਾਰਡ ਨੰਬਰ 3 ਤੋਂ ਹਰਮਨਜੀਤ ਕੌਰ ਹਨੀ ਧਾਲੀਵਾਲ, ਵਾਰਡ ਨੰਬਰ 4 ਤੋਂ ਟਰੱਕ ਯੂਨੀਅਨ ਸ਼ਹਿਣਾ ਭਦੌਡ਼ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ, ਵਾਰਡ ਨੰਬਰ 5 ਤੋਂ ਗੁਰਮੀਤ ਕੌਰ, ਵਾਰਡ ਨੰਬਰ 7 ਤੋਂ ਨੀਤੂ ਕੌਰ, ਵਾਰਡ ਨੰਬਰ 8 ਤੋਂ ਰਾਜਬੀਰ ਸਿੰਗਲਾ, ਵਾਰਡ ਨੰਬਰ 9 ਤੋਂ ਨਸੀਬ ਕੌਰ,ਵਾਰਡ ਨੰਬਰ 10 ਤੋਂ ਵਕੀਲ ਸਿੰਘ, ਵਾਰਡ ਨੰਬਰ 11 ਤੋਂ ਸੁਖਚਰਨਪ੍ਰੀਤ ਸਿੰਘ ਪੰਮਾ, ਵਾਰਡ ਨੰਬਰ 12 ਤੋਂ ਨਾਹਰ ਸਿੰਘ ਔਲਖ, ਵਾਰਡ ਨੰਬਰ 13 ਤੋਂ  ਚਰਨਜੀਤ ਕੌਰ ਔਲਖ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਅੰਦਰ ਰਹਿੰਦੇ 6 ਵਾਰਡ ਤੋਂ ਵੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਜਾਵੇਗਾ।ਚੋਣ ਅਬਜ਼ਰਬਰ ਦਰਸ਼ਨ ਸਿੰਘ ਬੀਰਮੀ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਕਾਂਗਰਸ ਪਾਰਟੀ ਸ਼ਾਨ ਨਾਲ ਜਿੱਤੇਗੀ ਅਤੇ ਲੋਕਾਂ ਦੇ ਸਹਿਯੋਗ ਸਦਕਾ ਨਗਰ ਕੌਂਸਲਾਂ ਤੇ ਆਪਣੇ ਪ੍ਰਧਾਨ ਬਣਾਏਗੀ।ਇਸ ਮੌਕੇ ਟਰੱਕ ਯੂਨੀਅਨ ਸ਼ਹਿਣਾ ਭਦੌਡ਼ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ, ਚੇਅਰਮੈਨ ਬਾਬੂ ਅਜੈ ਕੁਮਾਰ ਭਦੌੜ,ਵਾਈਸ ਚੇਅਰਮੈਨ ਦੀਪਕ ਬਜਾਜ, ਸਾਬਕਾ ਪ੍ਰਧਾਨ ਨਾਹਰ ਸਿੰਘ ਔਲਖ,ਕੌਂਸਲਰ ਵਕੀਲ ਸਿੰਘ, ਅਸ਼ੋਕ ਵਰਮਾ, ਬਲਵਿੰਦਰ ਸਿੰਘ ਸਿੱਧੂ , ਜਸਵੰਤ ਸਿੰਘ ਜੈਦ, ਸਤੀਸ਼ ਕਲਸੀ,ਜਗਸੀਰ ਬੁੱਟਰ ਆਦਿ ਹਾਜ਼ਰ ਸਨ ।

Leave A Reply

Your email address will not be published.