ਦਿੱਲੀ ਪੁਲਿਸ ਨੇ ਟਿਕੈਤ ਦੇ ਟੈਂਟ ‘ਤੇ ਚਿਪਕਾਇਆ ਨੋਟਿਸ

ਪੰਜਾਬ ਬਿਊਰੋ

ਨਵੀਂ ਦਿੱਲੀ 28 ਜਨਵਰੀ

ਦਿੱਲੀ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ 26 ਜਨਵਰੀ ਨੂੰ ਟਰੈਕਟਰ ਰੈਲੀ ਸਬੰਧੀ ਪੁਲਿਸ ਨਾਲ ਸਮਝੌਤੇ ਨੂੰ ਤੋੜਨ ਲਈ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਿਉਂ ਨਾ ਕੀਤੀ ਜਾਵੇ। ਪੁਲਿਸ ਨੇ ਟਿਕੈਤ ਨੂੰ ਤਿੰਨ ਦਿਨਾਂ ‘ਚ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਗਾਜ਼ੀਪੁਰ ਬਾਰਡਰ ‘ਤੇ ਟਿਕੈਤ ਦੇ ਟੈਂਟ ‘ਤੇ ਇਸ ਨੋਟਿਸ ਨੂੰ ਚਿਪਕਾ ਵੀ ਦਿੱਤਾ ਹੈ।

Leave A Reply

Your email address will not be published.