ਪੁਲਿਸ ਨੇ ਧਰਨਾ ਦੇ ਰਹੇ ਕਿਸਾਨਾਂ ਨੂੰ ਅੱਧੀ ਰਾਤ ਤੋਂ ਬਾਅਦ ਖਦੇੜਿਆ

ਪੰਜਾਬ ਬਿਊਰੋ

ਨਵੀਂ ਦਿੱਲੀ, 28 ਜਨਵਰੀ

26 ਜਨਵਰੀ ਵਾਲੇ ਦਿਨ ਹੋਈ ਹਿੰਸਾ ਤੋਂ ਬਾਅਦ ਦੇਸ਼ ਭਰ ਵਿਚ ਕਿਸਾਨ ਅੰਦੋਲਨ ’ਤੇ ਸਵਾਲੀਆ ਚਿੰਨ੍ਹ ਖੜੇ ਹੋ ਰਹੇ ਹਨ। ਅੜੀਅਲ ਰਵਈਏ ਤੋਂ ਬਾਅਦ ਟਰੈਕਟਰ ਰੈਲੀ ਕੱਢਣ ਵਾਲੇ ਕਿਸਾਨ ਨੇਤਾਵਾਂ ਖਿਲਾਫ਼ ਦਿੱਲੀ ਵਿਚ ਸ਼ਿਕੰਜਾ ਕੱਸਿਆ ਤਾਂ ਦੂਜੇ ਪਾਸੇ ਯੂਪੀ ਵਿਚ ਯੋਗੀ ਸਰਕਾਰ ਵੀ ਹਰਕਤ ਵਿਚ ਆ ਗਈ ਹੈ। ਯੂਪੀ ਨੇ ਬਾਗਪਤ ਵਿਚ ਬੀਤੀ ਰਾਤ ਪੁਲਿਸ ਦਾ ਡੰਡਾ ਚੱਲਿਆ, ਇਥੇ 19 ਦਸੰਬਰ ਤੋਂ ਧਰਨਾ ਦੇ ਰਹੇ ਕਿਸਾਨਾਂ ਨੂੰ ਅੱਧੀ ਰਾਤ ਤੋਂ ਬਾਅਦ ਖਦੇੜ ਦਿੱਤਾ ਗਿਆ। ਇਹ ਕਿਸਾਨ ਦਿੱਲੀ ਸਹਾਰਨਪੁਰ ਹਾਈਵੇਅ ’ਤੇ ਧਰਨਾ ਦੇ ਰਹੇ ਸਨ। ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਕਿਸਾਨ ਨੂੰ ਭਜਾ ਦਿੱਤਾ। ਉਨ੍ਹਾਂ ਦੇ ਟੈਂਟ ਵੀ ਉਖਾੜ ਦਿੱਤੇ ਅਤੇ ਸਾਮਾਨ ਖਿੰਡਾ ਦਿੱਤਾ। ਇਸ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਬਾਗਪਤ ਦੇ ਏਡੀਐਮ ਮੁਤਾਬਕ ਨੈਸ਼ਨਲ ਹਾਈਵੇਅ ਅਥਾਰਟੀ ਨੇ ਪੁਲਿਸ ਨੂੰ ਚਿੱਠੀ ਲਿਖੀ ਸੀ ਕਿ ਪ੍ਰਦਰਸ਼ਨ ਕਾਰਨ ਉਨ੍ਹਾਂ ਦਾ ਨਿਰਮਾਣ ਕਾਰਜ ਰੁਕ ਰਿਹਾ ਹੈ, ਇਸ ਲਈ ਇਹ ਕਾਰਵਾਈ ਕੀਤੀ ਗਈ।

Leave A Reply

Your email address will not be published.