‘ਆਪ’ ਨੇ ਐਮਸੀ ਚੋਣਾਂ ਲਈ 52 ਥਾਵਾਂ ‘ਤੇ 350 ਉਮੀਦਵਾਰਾਂ ਦਾ ਐਲਾਨ ਕੀਤਾ

ਪੰਜਾਬ ਬਿਊਰੋ

ਚੰਡੀਗੜ੍ਹ, 27 ਜਨਵਰੀ

ਆਮ ਆਦਮੀ ਪਾਰਟੀ ਵੱਲੋਂ ਸੂਬੇ ‘ਚ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕੀਤੀ ਗਈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ‘ਆਪ‘ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਅਤੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਵਲੋਂ ਸਥਾਨਕ ਸਰਕਾਰ ਚੋਣਾਂ ਲਈ 57 ਥਾਵਾਂ ਤੋਂ 350 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ।

ਅੱਜ ਜਾਰੀ ਕੀਤੀ ਗਈ ਸੂਚੀ ਵਿੱਚ ਰਾਜਪੁਰਾ, ਬੁਢਲਾਡਾ, ਮਾਹਿਲਪੁਰ, ਲਾਲੜੂ, ਮੁਕਤਸਰ, ਮੋਗਾ, ਰਾਏਕੋਟ, ਰਾਮਾ ਮੰਡੀ, ਜਗਰਾਉਂ, ਖੰਨਾ, ਮਹਿਤਪੁਰ, ਗੁਰਦਾਸਪੁਰ, ਤਲਵੰਡੀ ਭਾਈ, ਭਗਤਾ ਭਾਈਕਾ, ਮਲੂਕਾ, ਮਹਿਰਾਜ, ਭਾਈ ਰੂਪਾ, ਭੁੱਚੋ ਮੰਡੀ, ਰੁਪਨਗਰ, ਗੜਸ਼ੰਕਰ, ਸਮਾਣਾ, ਕਪੂਰਥਲਾ, ਫਿਲੌਰ, ਨਕੌਦਰ, ਫਿਰੋਜ਼ਪੁਰ, ਫਾਜ਼ਿਲਕਾ, ਜੇਤੂ, ਕੋਟਕਪੂਰਾ, ਸੰਗਤ, ਬਠਿੰਡਾ, ਬੋਹਾ, ਭਵਾਨੀਗੜ, ਫਰੀਦਕੋਟ, ਧੂਰੀ, ਅੰਮਿ੍ਰਤਸਰ, ਦੀਨਾ ਨਗਰ, ਧਾਰੀਵਾਲ, ਹੁਸ਼ਿਆਰਪੁਰ, ਦਸੂਹਾ, ਟਾਂਡਾ, ਹਰੀਆਣਾ, ਕਰਤਾਰਪੁਰ, ਅਦਾਮਪੁਰ, ਨੂਰਮਹਿਲ, ਲੌਹੀਆਂ ਖਾਸ, ਅਲਵਾਲਪੁਰ, ਪਠਾਨਕੋਟ, ਸੁਜਾਨਪੁਰ, ਬੰਗਾ, ਨਵਾਂ ਸ਼ਹਿਰ, ਰਾਹੋਂ, ਲਹਿਰਾਗਾਗਾ ਥਾਵਾਂ ਸ਼ਾਮਲ ਹਨ।

ਆਗੂਆਂ ਨੇ ਕਿਹਾ ਕਿ ਇਸ ਵਾਰ ਲੋਕਾਂ ਕੋਲ ਯੋਗ ਤੇ ਇਮਾਨਦਾਰ ਕੌਂਸਲਰ ਚੁਣਕੇ ਆਪਣੇ ਸ਼ਹਿਰ ਵਿੱਚ ਬਦਲਾਅ ਲਿਆਉਣ ਦਾ ਸੁਨਹਿਰੀ ਮੌਕਾ ਹੈ। ਉਨਾਂ ਕਿਹਾ ਕਿ ਅੱਜ ਸਥਾਨਕ ਸਰਕਾਰਾਂ ਵਿੱਚ ਕਰੋੜਾਂ ਰੁਪਏ ਦੇ ਘੁਟਾਲੇ ਹੋ ਰਹੇ ਹਨ। ਇਸ ਤਰਾਂ ਦੇ ਭਿ੍ਰਸ਼ਟਾਚਾਰ ਨੂੰ ਰੋਕਣ ਲਈ ਇਹ ਜ਼ਰੂਰੀ ਹੈ ਕਿ ਪੜੇ ਲਿਖੇ, ਸਮਰਥ ਅਤੇ ਇਮਾਨਦਾਰ ਵਿਅਕਤੀ ਨੂੰ ਕੌਂਸਲਰ ਵਜੋਂ ਚੁਣਿਆ ਜਾਵੇ। ‘ਆਪ‘ ਆਗੂ ਨੇ ਕਿਹਾ ਕਿ ਪਾਰਟੀ ਵੱਲੋਂ ਆਪਣੇ ਚੋਣ ਚਿੰਨ ‘ਝਾੜੂ‘ ਉੱਤੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।   

Leave A Reply

Your email address will not be published.