ਭਾਰਤੀ ਕਿਸਾਨ ਯੂਨੀਅਨ (ਭਾਨੂ) ਜਥੇਬੰਦੀ ਅਤੇ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਨੇ ਅੰਦੋਲਨ ਲਿਆ ਵਾਪਸ

ਪੰਜਾਬ ਬਿਊਰੋ

ਚੰਡੀਗੜ੍ਹ, 27 ਜਨਵਰੀ

ਬੀਤੇ ਦਿਨ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਕਿਸਾਨਾਂ ਜਥੇਬੰਦੀਆਂ ‘ਚ ਫੁੱਟ ਪੈਣੀ ਸ਼ੁਰੂ ਹੋ ਗਈ ਹੈ। ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਤੋਂ ਬਾਅਦ ਹੁਣ ਭਾਰਤੀ ਕਿਸਾਨ ਯੂਨੀਅਨ (ਭਾਨੂ) ਜਥੇਬੰਦੀ ਨੇ ਵੀ ਖ਼ੁਦ ਨੂੰ ਕਿਸਾਨ ਅੰਦੋਲਨ ਤੋਂ ਵੱਖ ਕਰ ਲਿਆ ਹੈ। ਇਸ ਸਬੰਧੀ ਐਲਾਨ ਭਾਰਤੀ ਕਿਸਾਨ ਯੂਨੀਅਨ (ਭਾਨੂ) ਦੇ ਪ੍ਰਧਾਨ ਠਾਕੁਰ ਪ੍ਰਤਾਪ ਸਿੰਘ ਨੇ ਚਿੱਲਾ ਬਾਰਡਰ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਕੌਮੀ ਕਿਸਾਨ ਮਜ਼ਦੂਰ ਸੰਗਠਨ ਦੇ VM ਸਿੰਘ ਨੇ ਕਿਹਾ  ਜਿਸ ਤਰ੍ਹਾਂ ਨਾਲ 26 ਜਨਵਰੀ ਮੌਕੇ ਲਾਲ ਕਿੱਲੇ ਵਿੱਚ ਝੰਡਾ ਲਹਿਰਾਕੇ ਮਰਿਆਦਾ ਨੂੰ ਭੰਗ ਕੀਤਾ ਗਿਆ ਹੈ ਉਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦਾ ਹੈ,ਉਨ੍ਹਾਂ ਕਿਹਾ ਅਸੀਂ ਲੋਕਾਂ ਨੂੰ ਕੁਟਵਾਉਣ ਨਹੀਂ ਆਏ ਹਾਂ, ਵੀਐਮ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਟਿਕੈਤ ਦੇ ਪ੍ਰਧਾਨ ਰਾਕੇਸ਼  ਟਿਕੈਤ ‘ਤੇ ਇਲਜ਼ਾਮ ਲਗਾਏ,ਉਨ੍ਹਾਂ ਕਿਹਾ ਟਿਕੈਟ ਸਰਕਾਰ ਦੇ ਨਾਲ ਮੀਟਿੰਗ ਵਿੱਚ ਗਏ ਸਨ, ਉਨ੍ਹਾਂ ਨੇ ਯੂਪੀ ਦੇ ਗੰਨਾਂ ਕਿਸਾਨਾਂ ਦੀ ਇੱਕ ਵਾਰ ਵੀ ਗੱਲ ਨਹੀਂ ਕੀਤੀ,ਉਨ੍ਹਾਂ ਨੇ ਝੋਨੇ ਦੀ ਗੱਲ ਨਹੀਂ ਕੀਤੀ,ਉਨ੍ਹਾਂ ਨੇ ਕਿਸ ਚੀਜ਼ ਦੀ ਗੱਲ ਕੀਤੀ,ਸਿਰਫ਼ ਇੰਨਾਂ ਹੀ ਨਹੀਂ ਵੀਐੱਮ ਸਿੰਘ ਨੇ ਸਾਫ਼ ਕੀਤਾ ਹੈ ਕਿ ਇਹ ਫ਼ੈਸਲਾ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦਾ ਨਹੀਂ ਹੈ  

ਭਾਰਤੀ ਕਿਸਾਨ ਯੂਨੀਅਨ ਭਾਨੂ ਦੇ ਪ੍ਰਧਾਨ ਭਾਨੂ ਪ੍ਰਤਾਪ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਦਿੱਲੀ ਵਿੱਚ ਟਰੈਕਟਰ ਮਾਰਚ ਦੌਰਾਨ ਜੋ ਕੁੱਝ ਹੋਇਆ ਹੈ ਉਸ ਨਾਲ ਗਹਿਰਾ ਦੁੱਖ ਪਹੁੰਚਿਆ ਹੈ ਜਿਸ ਦੀ ਵਜ੍ਹਾਂ ਕਰਕੇ ਉਹ ਅੰਦੋਲਨ ਵਾਪਸ ਲੈ ਰਹੇ ਹਨ 

Leave A Reply

Your email address will not be published.