ਦਿੱਲੀ ਦੀ ਟਰੈਕਟਰ ਪਰੇਡ ਦੌਰਾਨ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਨੇ ਸੰਘਰਸ਼ਸ਼ੀਲ ਲੋਕਾਂ ਨੂੰ ਸੋਚੀਂ ਪਾਇਆ

ਜੀਵਨ ਦੇਣ ਵਾਲੇ ਕਦੇ ਵੀ ਹਿੰਸਕ ਨਹੀਂ ਹੋ ਸਕਦੇ।

ਮਨ ਬੜਾ ਉਦਾਸ ਹੈ,

ਫਿਰ ਵੀ ਤਾਂ ਆਸ ਹੈ,

ਹੋਵੇ ਸਭ ਪਾਸੇ “ਖੈਰ”,

ਦਿਲ ਤੋਂ ਅਰਦਾਸ ਹੈ!

                   ਕੱਲ ਜੋ ਹੋਇਆ ਨਹੀਂ ਹੋਣਾ ਚਾਹੀਦਾ ਸੀ, ਹਰ ਸੰਘਰਸ਼ ਵਿੱਚ ਨਰਮ ਤੇ ਗਰਮ ਦਲ ਦੋਨੋਂ ਸ਼ਾਮਿਲ ਹੁੰਦੇ, ਜਿੱਤ ਸੱਚ ਦੀ ਹੀ ਹੁੰਦੀ ਹੈ। ਮਾੜੀ ਮਾਨਸਿਕਤਾ ਕਿਸੇ ਦੀ ਵੀ ਹੋਵੇ ਸਲਾਹੁਣ ਯੋਗ ਨਹੀਂ ਹੁੰਦੀ। ਕਾਰਨ ਕੋਈ ਵੀ ਰਹੇ ਹੋਣ, ਸਰਕਾਰ ਆਪਣੇ ਮਨਸੂਬੇ ਵਿਚ ਕਾਮਯਾਬੀ ਹੁੰਦੀ ਹੋਈ ਨਜ਼ਰ ਆ ਰਹੀ ਹੈ, ਮੀਡੀਆ ਨੂੰ ਜਿਵੇਂ ਆਕਸੀਜਨ ਮਿਲ ਗਈ ਹੋਵੇ। ਲਾਲ ਕਿਲਾ ਲੀਜ਼ ਤੇ ਦੇਣ ਲੱਗਿਆ ਇਹਨਾਂ ਦੀ ਦੇਸ਼ ਭਗਤੀ ਪਤਾ ਨਹੀਂ ਕਿੱਥੇ ਚਲੀ ਗਈ ਸੀ। ਜਿਨ੍ਹਾਂ ਦਿਮਾਗ਼ਾਂ ਨੇ ਇਹ ਦੰਗਾ ਕਰਵਾਇਆ ਹੈ ਉਨ੍ਹਾਂ ਦੇ ਸਰੀਰਾਂ ਅਤੇ ਖਾਨਦਾਨਾਂ ਦਾ ਕੱਖ ਨਾ ਰਹੇ। ਜੇ ਸਰਕਾਰ ਸਮਾਂ ਰਹਿੰਦੇ ਕਿਸਾਨਾਂ ਦੀਆਂ ਮੰਗਾਂ ਮੰਨ ਜਾਂਦੀ ਤਾਂ ਇਹ ਸਭ ਕੁਝ ਹੋਣਾ ਹੀ ਨਹੀਂ ਸੀ। ਜਾਣ ਬੁੱਝਕੇ ਐਨਾ ਲਮਕਾਇਆ ਗਿਆ, ਤਾਂ ਜੋ ਲੋਕੀ ਅੱਕ-ਥੱਕ ਜਾਣ ਤੇ ਇਨ੍ਹਾਂ ਨੂੰ ਆਪਣੀਆਂ ਚਾਲਾਂ ਚੱਲਣ ਦਾ ਮੌਕਾ ਮਿਲ ਜਾਵੇ, ਦੇਰ ਤੋਂ ਕੋਸ਼ਿਸਾਂ ਸਨ ਕੇ ਕਿਸ ਤਰ੍ਹਾਂ ਅੰਦੋਲਨ ‘ਚ ਹਿੰਸ਼ਾ ਹੋਵੇ, ਕੱਲ ਆਪਣੇ ਏਜੰਟਾਂ ਦੇ ਰਾਹੀਂ ਮਕਸਦ ਪੂਰਾ ਕਰ ਲਿਆ। ਸਾਡੇ ਕੁਝ ਕੁ ਵੀਰ ਸਿੱਟੇ ਤੋਂ ਬੇਸਮਝ ਅਜੇ ਵੀ ਝੰਡੇ ਝੜਾਉਣ ਦੇ ਸਟੇਟਸ ਐ ਪਾ ਰਹੇ ਹਨ, ਜਿਵੇਂ ਝੰਡੇ ਝੰਡਾਉਣਾ ਹੀ ਸਾਡੇ ਅੰਦੋਲਨ ਦੀ ਮੰਗ ਹੋਵੇ! ਭਲੇਮਾਣਸੋ ਝੰਡੇ ਉਨ੍ਹਾਂ ਤੁਹਾਡੇ ਤੋਂ ਆਪ ਝੜਵਾਏ ਹਨ। ਤੁਹਾਨੂੰ ਕਿਸਾਨੀ ਮੁੱਦੇ ਤੋਂ ਲਾਂਭੇ ਕਰਨ ਲਈ, ਜਿਸ ਵਿਚ ਦੁਸ਼ਮਣ ਸਫਲ ਰਿਹਾ, ਹਾੜ੍ਹੇ ਹਾਲੇ ਵੀ ਅਕਲ ਨੂੰ ਹੱਥ ਮਾਰੋ ਯਰ, ਗਲਤ-ਸਹੀ ਦੀ ਪਹਿਚਾਣ ਕਰਕੇ ਇੱਕ ਰਹੋ…ਹਾਲੇ ਇਹ ਵੀ ਸ਼ੁਕਰ ਕਰੋ ਕਿ ਉਹ ਨਿਸ਼ਾਨ ਸਾਹਿਬ ਸੀ, ਖਾਲਿਸਤਾਨ ਦਾ ਝੰਡਾ ਨਹੀਂ ਸੀ, ਉਹ ਝੜਾ ਦਿੰਦੇ ਤਾਂ ਬਿਲਕੁਲ ਨਿੰਦਣਯੋਗ ਕਾਰਾ ਬਣ ਜਾਣਾ ਸੀ।

ਕਿਸਾਨ ਮਤਲਬ “ਅੰਨ ਦਾਤਾ”, ਅੰਨਦਾਤਾ ‘ਖਿਤਾਬ’ ਮਤਲਬ ਜੋਂ ਅੰਨ ਦੇ ਰੂਪ ਚ ਦੂਜਿਆ ਨੂੰ ਜੀਵਨ ਦਿੰਦਾ ਹੋਵੇ। ਜੀਵਨ ਦੇਣ ਵਾਲੇ ਕਦੇ ਵੀ ਹਿੰਸਕ ਨਹੀਂ ਹੋ ਸਕਦੇ। ਜੋ ਲੋਕ ਗਲਤ ਬਿਆਨ ਬਾਜੀ ਕਰਕੇ ਕਿਸਾਨਾਂ ਨੂੰ ਹਿੰਸਕ ਦ੍ਰਸਾ ਰਹੇ ਨੇ, ਅਜਿਹੇ ਲੋਕਾਂ ਤੋਂ ਬਚਾ ਕਰਨਾ ਹੁਣ ਬਹੁਤ ਜਰੂਰੀ ਹੈ। ਸਰਕਾਰੀ ਉਂਗਲਾਂ ਤੇ ਚੜੇ ਕੁਝ ਕੁ ਲੋਕ ਮੁੱਦੇ ਨੂੰ ਧਾਰਮਿਕ ਰੰਗਤ ਦੇਕੇ, ਸਾਡੀਆਂ ਭਾਵਨਾਵਾਂ ਨਾਲ ਖੇਡਦੇ ਹਨ ਤੇ ਆਮ ਲੋਕਾਂ ਨੂੰ ਭੜਕਾ ਦਿੰਦੇ ਨੇ।

ਸਾਡੇ ਸ਼ਾਂਤਮਈ ਅੰਦੋਲਨ ਨਾਲ ਪੂਰੀ ਦੁਨੀਆ ਜੁੜੀ ਹੈ, ਉਹ ਸ਼ਾਂਤਮਈ ਸੁਭਾਅ ਕਰਕੇ ਹੀ ਜੁੜੀ ਹੈ। ਇਹ ਅੰਦੋਲਨ ਸਭ ਲੋਕਾਂ ਦਾ ਹੈ, ਇਹ ਧਰਮ ਨਿਰਪੱਖ ਅੰਦੋਲਨ ਹੈ। ਇਸ ਅੰਦੋਲਨ ਨਾਲ ਕਿਸਾਨੀ ਤੋਂ ਲੈਕੇ ਮਜ਼ਦੂਰੀ ਕਰਨ ਵਾਲਾ ਹਰ ਬੰਦਾ ਜੁੜਿਆ ਹੋਇਆ ਹੈ। ਇਸ ਲਈ ਇਸ ਅੰਦੋਲਨ ਦਾ ਸੁਭਾਅ ਤੇ ਦਿਲ ਵੱਡਾ ਰੱਖਣਾ ਹੁਣ ਬਹੁਤ ਜ਼ਰੂਰੀ ਹੈ। ਇਹ ਮਸਲਾ ਧਰਮਾਂ ਦਾ ਹੈ ਹੀ ਨਹੀਂ, ਇਹ ਮਸਲਾ ਕਿਰਸਾਨੀ ਦਾ ਹੈ ਅਤੇ ਕਿਸਾਨ ਸਿੱਖ, ਹਿੰਦੂ, ਮੁਸਲਿਮ ਕੋਈ ਵੀ ਹੋ ਸਕਦਾ ਹੈ। ਇਸ ਲਈ ਅੰਦੋਲਨ ਚ ਹਰ ਧਰਮ ਦਾ ਬੰਦਾ ਮੌਜੂਦ ਹੈ।

ਕੱਲ ਦੀ ਸਚਾਈ ਦੁਨੀਆ ਜਾਣ ਚੁੱਕੀ ਹੈ, ਇਸੇ ਤਰ੍ਹਾਂ ਹੀ ਧਾਰਮਿਕ ਵੰਡ ਤੋਂ ਮਾਹੌਲ ਨੂੰ ਫ਼ਿਰਕੂ ਰੂਪ ਦਿੱਤਾ ਜਾਂਦਾ ਹੈ। ਕੁੱਲ 9 ਰੂਟਾਂ ਚੋ 7 ਰੂਟਾਂ ਤੇ ਰੋਸ ਮਾਰਚ ਸ਼ਾਂਤਮਈ ਰਿਹਾ, ਸਿਰਫ 2 ਰੂਟਾਂ ਤੇ ਮਾਹੌਲ ਕਿਉਂ ਖਰਾਬ ਹੋਇਆ? ਇਸਦੀ ਵਜ੍ਹਾ ਤੇ ਦੋਸ਼ੀ ਸਾਨੂੰ ਸਭ ਨੂੰ ਪਛਾਣ ਲੈਣੇ ਚਾਹੀਦੇ ਹਨ। ਅੱਜ ਭਾਵੁਕ ਹੋਏ ਬਿਨਾਂ ਤਰਕ ਦੇ ਅਧਾਰਿਤ ਸੋਚਣ ਦਾ ਸਮਾਂ ਹੈ। ਆਓ ਆਗੂਆਂ ਦੀ ਗੱਲ ਸੁਣੀਏ ਤੇ ਸਾਂਤਮਈ ਤਰੀਕੇ ਨਾਲ ਆਪਾਂ ਸਭ ਰਲ ਕਿ ਇਸ ਅੰਦੋਲਨ ਦਾ ਸਮਰਥਨ ਕਰੀਏ। ਇਹ ਸਾਡੇ ਭਵਿੱਖ ਦਾ ਸਵਾਲ ਹੈ, ਇਸ ਲਈ ਸਮਝਦਾਰੀ ਤੇ ਸ਼ਾਂਤੀ ਦੀ ਬਹੁਤ ਜਰੂਰਤ ਹੈ, ਹੁਲੜਬਾਜ਼ੀ ਦੀ ਨਹੀਂ, ਘੜੰਮ ਚੋਧਰੀਆਂ ਜੋ ਕਰਨਾ ਸੀ ਕਰਤਾ, ਇਓ ਰਲ ਕੇ ਲੱਗੇ ਦਾਗ਼ ਨੂੰ ਧੋਣ ਦਾ ਯਤਨ ਕਰੀਏ…ਹਰਫੂਲ ਭੁੱਲਰ ਮੰਡੀ ਕਲਾਂ 9876870157

Leave A Reply

Your email address will not be published.