ਗ੍ਰਹਿ ਮੰਤਰਾਲੇ ਨੇ ਇੰਟਰਨੈੱਟ ਸੇਵਾ ਬੰਦ ਕਰਨ ਦੇ ਜਾਰੀ ਕੀਤੇ ਨਿਰਦੇਸ਼

ਪੰਜਾਬ ਬਿਊਰੋ
ਨਵੀਂ ਦਿੱਲੀ, 26 ਜਨਵਰੀ
ਟਰੈਕਟਰ ਮਾਰਚ ਦੌਰਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਪੁਲਿਸ ਅਤੇ ਕਿਸਾਨਾਂ ਦੇ ਵਿੱਚ ਹਿੰਸਕ ਝੜਪਾਂ ਵੇਖਣ ਨੂੰ ਮਿਲਿਆ,ਜਿਸ ਤੋਂ ਬਾਅਦ ਗ੍ਰਹਿ ਮੰਤਰਾਲੇ ਵੱਲੋਂ ਵੱਡਾ ਨਿਰਦੇਸ਼ ਜਾਰੀ ਕੀਤਾ ਗਿਆ ਹੈ,ਦਿੱਲੀ ਐਨਸੀਆਰ ਦੇ ਸਾਰੇ ਇਲਾਕਿਆਂ ਵਿੱਚ ਇੰਟਰਨੈੱਟ ਸੇਵਾ ਬੰਦ ਕਰਨ ਦਾ ਫ਼ੈਸਲਾ ਲਿਆ ਹੈ,ਇਹ ਇਸ ਲਈ ਕੀਤਾ ਗਿਆ ਹੈ ਕਿਉਂਕਿ ਲੋਕ ਭੜਕਾਊ ਵੀਡੀਓ,ਤਸਵੀਰਾਂ ਅਤੇ ਮੈਸੇਜ ਨਾ ਭੇਜ ਸਕਣ। ਇਸ ਤੋਂ ਪਹਿਲਾਂ ਸਵੇਰ ਵੇਲੇ ਜਦੋਂ ਟਰੈਕਟਰ ਮਾਰਚ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਟਿਕਰੀ ਸਰਹੱਦ ਤੋਂ ਬੈਰੀਕੇਟ ਤੋੜਦੇ ਹੋਏ ਕਿਸਾਨ ਅੱਗੇ ਵਧੇ ਉਸ ਤੋਂ ਬਾਅਦ ਸਿੰਘੂ ਸਰਹੱਦ,ਗਾਜ਼ੀਪੁਰ ਸਰਹੱਦ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਵਧੇ,ਪੁਲਿਸ ਨੇ ਜਿਸ-ਜਿਸ ਥਾਂ ‘ਤੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ,ਕਿਸਾਨ ਬੈਰੀਕੇਟ ਤੋੜ ਦੇ ਹੋਏ ਅੱਗੇ ਵਧ ਦੇ ਗਏ,ਜਦੋਂ ਕਿਸਾਨ ਆਈਟੀਓ ਪਹੁੰਚੇ ਤਾਂ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀ ਚਾਰਜ ਨਹੀਂ ਕੀਤਾ,ਪਰ ਕਿਸਾਨ ਅੱਗੇ ਵਧ ਦੇ ਰਹੇ ਅਤੇ ਕਾਲ ਕਿੱਲੇ ਪਹੁੰਚੇ ਗਏ ਜਿੱਥੇ ਉਨ੍ਹਾਂ ਨੇ 2 ਝੰਡੇ ਫਹਿਰਾਏ , ਜਾਣਕਾਰੀ ਅਨੁਸਾਰ ਕਿਸਾਨਾਂ ਨੇ ਉਸ ਥਾਂ ‘ਤੇ ਝੰਡਾ ਲਹਿਰਾਇਆ ਜਿੱਥੇ ਪਹਿਲਾਂ ਕੋਈ ਝੰਡਾ ਨਹੀਂ ਲੱਗਿਆ ਸੀ

Leave A Reply

Your email address will not be published.