ਜਹਾਜ਼ ਹਾਦਸੇ ’ਚ ਚਾਰ ਫੁੱਟਬਾਲਰਾਂ ਦੀ ਮੌਤ

ਰੀਓ ਡੀ ਜਿਨੇਰੀਓ, 25 ਜਨਵਰੀ
ਬ੍ਰਾਜ਼ੀਲ ਦੇ ਉੱਤਰੀ ਸ਼ਹਿਰ ਪਲਮਾਸ ਨੇੜੇ ਹੋਏ ਇਕ ਜਹਾਜ਼ ਹਾਦਸੇ ਵਿਚ ਬ੍ਰਾਜ਼ੀਲ ਦੇ ਫੁੱਟਬਾਲ ਕਲੱਬ ਦੇ ਪ੍ਰਧਾਨ ਅਤੇ ਚਾਰ ਖਿਡਾਰੀਆਂ ਦੀ ਮੌਤ ਹੋ ਗਈ। ਇਹ ਘਟਨਾ ਐਤਵਾਰ ਨੂੰ ਵਾਪਰੀ।

ਕਲੱਬ ਨੇ ਇੱਕ ਬਿਆਨ ਵਿੱਚ ਕਿਹਾ, “ਕਲੱਬ ਦੇ ਪ੍ਰਧਾਨ ਲੂਕਾਸ ਮੀਰਾ ਅਤੇ ਚਾਰ ਖਿਡਾਰੀ – ਲੂਕਾਸ ਪ੍ਰੈਕਸਡੀਜ਼, ਗੁਈਹੇਲਮ ਨੋਏ, ਰਾਣੂਲ ਅਤੇ ਮਾਰਕਸ ਮੋਲਿਨਾਰੀ ਦੀ ਐਤਵਾਰ ਨੂੰ ਉਦੋਂ ਮੌਤ ਹੋ ਗਈ ਜਦੋਂ ਉਨ੍ਹਾਂ ਦਾ ਜਹਾਜ਼ ਬ੍ਰਾਜ਼ੀਲ ਦੇ ਉੱਤਰੀ ਸ਼ਹਿਰ ਪਲਮਾਸ ਨੇੜੇ ਟੋਕੇਨਟੇਂਸ ਏਅਰਫੀਲਡ ਤੇ ਟੇਕਆਫ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਪਾਇਲਟ ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ।

ਪਲਮਾਸ ਅਤੇ ਵਿਲਾ ਨੋਵਾ ਦੇ ਖਿਲਾਫ ਸੋਮਵਾਰ ਨੂੰ ਖੇਡੇ ਜਾਣ ਵਾਲੇ ਕੋਪਾ ਵਰਡੇ ਮੈਚ ਲਈ, ਜਹਾਜ਼ ਲਗਭਗ 800 ਕਿਲੋਮੀਟਰ ਦੀ ਦੂਰੀ ‘ਤੇ ਗੋਇਨੀਆ ਸਿਟੀ ਲਈ ਉਡਾਣ ਭਰ ਰਿਹਾ ਸੀ। ਸਥਾਨਕ ਮੀਡੀਆ ਦੇ ਅਨੁਸਾਰ, ਇਹ ਖਿਡਾਰੀ ਅਤੇ ਕਲੱਬ ਦੇ ਪ੍ਰਧਾਨ ਟੀਮ ਤੋਂ ਅਲੱਗ ਯਾਤਰਾ ਕਰ ਰਹੇ ਸਨ, ਕਿਉਂਕਿ ਉਹ ਕੋਵਿਡ -19 ਟੈਸਟ ਅਤੇ ਕੁਆਰੰਟੀਨ ਵਿੱਚ ਸਕਾਰਾਤਮਕ ਪਾਏ ਗਏ ਸਨ।

Leave A Reply

Your email address will not be published.