ਕੁਲਵੰਤ ਸਿੰਘ ਨੇ ਆਪਣੇ ਵਪਾਰਕ ਹਿੱਤਾਂ ਦੀ ਰਾਖੀ ਲਈ ਆਪਣੇ ਆਪ ਨੂੰ ਕਾਂਗਰਸ ਕੋਲ ਵੇਚਿਆ : ਐਨ ਕੇ ਸ਼ਰਮਾ

ਪੰਜਾਬ ਬਿਊਰੋ

ਚੰਡੀਗੜ੍ਹ, 25 ਜਨਵਰੀ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਐਨ ਕੇ ਸ਼ਰਮਾ ਨੇ ਅੱਜ ਕਿਹਾ ਕਿ ਆਪਣੇ ਵਪਾਰਕ ਹਿੱਤਾਂ ਦੀ ਰਾਖੀ ਲਈ  ਸਾਬਕਾ ਮੇਅਰ ਕੁਲਵੰਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਮੁਹਾਲੀ ਦੇ ਲੋਕਾਂ ਦੇ ਹਿਤ ਕਾਂਗਰਸੀ ਮੰਤਰੀ ਬਲਬੀਰ ਸਿੱਧੂ ਕੋਲ ਵੇਚ ਦਿੱਤੇ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਐਨ ਕੇ ਸ਼ਰਮਾ ਨੇ ਕਿਹਾ ਕਿ ਇਹ  ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਕੁਲਵੰਤ ਸਿੰਘ ਨੇ ਉਸ ਪਾਰਟੀ ਨੂੰ ਧੋਖਾ  ਦਿੱਤਾ ਹੈ ਜਿਸਨੇ ਉਸਨੂੰ ਸਭ ਕੁਝ ਦਿੱਤਾ ਹੈ।  ਉਹਨਾਂ ਕਿਹਾ ਕ ਅੱਜ ਕੁਲਵੰਤ ਸਿੰਘ ਜੋ ਵੀ ਹੈ, ਉਹ ਸ਼੍ਰੋਮਣੀ ਅਕਾਲੀ ਦਲ ਦੇ ਸਦਕਾ ਹੈ। ਉਹਨਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਅਜਿਹੇ ਮੌਕਾਪ੍ਰਸਤ ਨੁੰ ਕਿਵੇਂ ਸਬਕ ਸਿਖਾਇਆ ਜਾਵੇ ਤੇ ਉਹ ਕੁਲਵੰਤ ਸਿੰਘ ਉਸਦੀ  ਜੁੰਡਲੀ ਨੂੰ ਆਉਂਗੀਆਂ ਨਗਰ ਨਿਗਮ ਚੋਣਾਂ ਵਿਚ ਚੰਗਾ ਸਬਕ ਸਿਖਾਉਣਗੇ।

ਸ਼ਰਮਾ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਉਹਨਾਂ ਕਿਹਾ ਕਿ ਪਹਿਲਾਂ ਵੀ ਕੁਲਵੰਤ ਸਿੰਘ ਨੇ ਸ਼ਹਿਰ ਦੇ ਲੋਕਾਂ ਦੇ ਹਿੱਤ ਕਾਂਗਰਸੀ ਮੰਤਰੀ ਬਲਬੀਰ ਸਿੰਘ ਸਿੱਧੂ ਕੋਲ ਵੇਚ ਦਿੱਤੇ ਹਨ। ਉਹਨਾਂ ਕਿਹਾ ਕਿ ਪਿਛਲੀਆਂ ਨਗਰ ਨਿਗਮ ਚੋਣਾਂ ਵਿਚ ਵੀ ਕੁਲਵੰਤ ਸਿੰਘ ਕਾਂਗਰਸੀ ਪਾਰਟੀ ਦੀ ਮਦਦ ਕਰਨ ਵਾਸਤੇ ਆਜ਼ਾਦ ਖੜ੍ਹੇ ਹੋ ਗਏ ਸਨ। ਉਹਨਾਂ ਕਿਹਾ ਕਿ ਉਹ ਐਤਕੀਂ ਵੀ ਇਹੀ ਤਰਕੀਬ ਲੜਾ ਰਹੇ ਹਨ। ਉਹਨਾਂ ਕਿਹਾ ਕਿ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਇਸ ਮੌਕਾਪ੍ਰਸਤ ਤੇ ਲੋਕ ਵਿਰੋਧੀ ਵਿਵਹਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ।

ਸ਼ਰਮਾ ਨੇ ਕਿਹਾ ਕਿ ਕੁਲਵੰਤ ਸਿੰਘ ਨਾ ਸਿਰਫ ਬਲਬੀਰ ਸਿੱਧੂ ਨਾਲ ਰਲ ਗਏ ਹਨ ਬਲਕਿ ਉਹ ਮੰਤਰੀ ਤੇ ਉਹਨਾਂ ਦੇ ਪਰਿਵਾਰ ਦੇ ਅਣਮਨੁੱਖੀ ਕਾਰਿਆਂ ਵਿਚ ਵੀ ਇਹਨਾਂ ਦੇ ਨਾਲ ਹਨ ਜਿਸਨੇ ਸ਼ਾਮਲਾਟ ਜ਼ਮੀਨਾਂ ’ਤੇ ਕਬਜ਼ਾ ਕਰਨ ਅਤੇ ਸ਼ਰਾਬ ਤੇਹੋਰ ਮਾਫੀਆ ਰਾਹੀਂ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਖਰਾਬ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਉਹਨਾਂ ਕਿਹਾ ਕਿ ਕੁਲਵੰਤ ਸਿੰਘ ਨੇ ਸਿੱਧੂ ਦੀ ਹਮਾਇਤ ਕਰਨ ਤੋਂ ਪਹਿਲਾਂ ਇਕ ਵਾਰ ਵੀ ਨਹੀਂ ਸੋਚਿਆ ਜਦਕਿ ਸਿੱਧੂ ਨੇ ਕੋਰੋਨਾ ਮਹਾਮਾਰੀ ਦੇ ਦੌਰ ਵਿਚ ਵੀ ਦਸਤਾਨਿਆਂ ਤੇ ਪ੍ਰੋਟੈਕਟਿਕ ਕਿੱਟਾਂ ਦੀ ਖਰੀਦ ਵਿਚ ਘੁਟਾਲਿਆਂ ਰਾਹੀਂ ਲੋਕਾਂ ਨੂੰ ਮਾਰ ਮਾਰੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਕੁਲਵੰਤ ਸਿੰਘ ਨੂੰ ਹੁਣ ਬਲਬੀਰ ਸਿੱਧੂ ਵਾਂਗ ਮੁਹਾਲੀ ਦੇ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਵੇਗਾ। ਉਹਨਾਂ ਕਿਹਾ ਕਿ ਕੁਲਵੰਤ ਸਿੰਘ ਬੇਨਕਾਬ ਹੋ ਗਏ ਹਨ ਕਿਉਂਕਿ ਉਹਨਾਂ ਨੇ ਮਹਿਸੂਸ ਕਰ ਲਿਆ ਹੈ ਕਿ ਉਹ ਕਾਂਗਰਸ ਪਾਰਟੀ ਦੀ ਬੀ ਟੀਮ ਹਨ ਜੋ ਖੁਦ ਤੇ ਸਾਰੀ ਟੀਮ ਕਾਂਗਰਸ ਦੇ ਫਰੰਟ ਵਜੋਂ ਕੰਮ ਕਰਦੇ ਹਨ। ਉਹਨਾਂ ਕਿਹਾ ਕਿ ਮੁਹਾਲੀ ਦੇ ਲੋਕਾਂ ਨੇ ਇਹ ਵੀ ਸਮਝ ਲਿਆ ਹੈ ਕਿਜੇਕਰ ਉਹਨਾਂ ਦਾ ਸ਼ਹਿਰ ਸਾਰੇ ਦੇਸ਼ ਵਿਚ ਸਭ ਤੋਂ ਪ੍ਰੋਗਤੀਸ਼ੀਲ ਮੰਨਿਆਜਾਂਦਾ ਹੈ ਤਾਂ ਉਹ ਸਿਰਫ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਯਤਨਾਂ ਦੀ ਬਦੌਲਤ ਹੈ। ਉਹਨਾਂ ਕਿਹਾ ਕਿ ਕੌਮਾਂਤਰੀ ਹਵਾਈ ਅੱਡੇ ਤੋਂ ਲੈ ਕੇ ਸ਼ਹਿਰ ਵਿਚ ਚਹੁੰ ਮਾਰਗੀ ਸੜਕਾਂ ਤੱਕ ਤੇ ਸ਼ਹਿਰ ਵਿਚ ਆਈ ਆਈ ਐਮ ਵਰਗੀ ਸੰਸਥਾਵਾਂ ਲਿਆ ਕੇ ਤੇ ਪ੍ਰਤੀਸ਼ਠਤ  ਆਈ ਟੀ ਵਰਗ ਮੁਹਾਲੀ ਵਰਗੇ ਪ੍ਰਾਜੈਕਟ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਸਰਕਾਰ ਦੇ ਦੌਰ ਦੌਰਾਨ ਹੀਆਏ ਹਨ। ਦੂਜੇ ਪਾਸੇ ਸ਼ਹਿਰ ਵਿਚ ਵਿਚ ਚਾਰ ਸਾਲਾਂ ਦੇ ਕਾਂਗਰ ਦੇ ਰਾਜਪਾਲ ਦੌਰਾਨ ਵਿਕਾਸ ਕਾਰਜਾਂ ਵਿਚ ਖੜੋਤ  ਆ ਗਈ ਤੇ ਸਭ ਕੁਝ ਠੱਪ ਹੋ ਕੇ ਰਹਿ ਗਿਆ।

ਐਨ ਕੇ ਸ਼ਰਮਾ ਨੇ ਮੁਹਾਲੀ ਦੇ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਉਸ ਪਾਰਟੀ ਤੇ ਉਸਦੇ ਆਗੂਆਂ ਦੀ ਪਛਾਣ ਕਰਨ ਜਿਹਨਾਂ ਨੇ ਸ਼ਹਿਰ ਵਾਸਤੇ ਸਭ ਕੁਝ ਕੀਤਾ ਜਦਕਿ ਕੁਲਵੰਤ ਸਿੰਘ ਵਰਗੇ ਲੋਕਾਂ ਨੁੰ ਦਰ ਕਿਨਾਰ ਕਰ ਕਰ ਦੇਣ ਜਿਹਨਾਂ ਨੇ ਸ਼ਹਿਰ ਦੇ ਲੋਕਾਂ ਦੇ ਹਿੱਤ ਕਾਂਗਰਸ ਪਾਰਟੀ ਨੂੰ ਵੇਚਣ ਦਾ ਯਤਨ ਕੀਤਾ।

Leave A Reply

Your email address will not be published.