ਚੰਗੇ ਜਰਨੈਲ ਤਾਂ ਹਮੇਸ਼ਾ ਹੀ ਚੌਕਸ ਰਹਿੰਦੇ ਹਨ,ਕਿਉਂਕਿ ਮੂਰਖ ਹੁਕਮਰਾਨ ‘ਤੇ ਭਰੋਸਾ ਨਹੀਂ ਹੁੰਦਾ!

ਬੇਨਤੀ ਐ, ਕੱਲ੍ਹ ਨੂੰ ਆਪਾਂ ਇੱਕ ਗੱਲ ਆਪਣੇ ਦਿਮਾਗ਼ ਵਿਚ ਰੱਖੀਏ ਕੇ ਆਪਾਂ ਕਿਸੇ ਮੇਲੇ ਵਿਚ ਨਹੀਂ ਹਾਂ, ਇੱਕ ਮਿਸ਼ਨ ਤੇ ਹਾਂ ਹੁਣ ਸਾਡੀਆਂ ਜ਼ਿੰਮੇਵਾਰੀਆਂ ਵੱਧ ਗਈਆਂ ਨੇ ਤੇ ਕੰਮ ਨੇੜੇ ਲੱਗਿਆ ਪਿਆ। ਪੂਰੇ ਵਿਸ਼ਵ ਦੀ ਅੱਖਾਂ ਨੇ ਸਾਨੂੰ ਦੇਖਣਾ ਤੇ ਅਸੀਂ ਸਾਰਿਆਂ ਨੂੰ ਦੱਸਣਾ ਕੇ ਸਾਨੂੰ ਆਪਣੇ ਦੇਸ਼ ਭਾਰਤ ਨਾਲੋਂ ਵੱਧ ਕੇ ਸਾਡਾ ਕੋਈ ਹੋਰ ਨੇੜਲਾ ਰਿਸ਼ਤੇਦਾਰ ਨਹੀਂ! ਸਾਡੀ ਕੋਈ ਵੀ ਅਣਗਹਿਲੀ ਬਖ਼ਸ਼ਣਯੋਗ ਨਹੀਂ ਹੋਵੇਗੀ, ਇਹ ਸਰਕਾਰ ਦੇ ਪੱਖ਼ ਵਿਚ ਭੁਗਤੇਗੀ, ਸੋ ਉਮੀਦ ਨਹੀਂ ਯਕੀਨ ਹੈ ਪੰਜਾਬ ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਦੇਵੇਗਾ।
ਆਪਾਂ ਸਭ ਜਾਣਦੇ ਵੀ ਹਾਂ ਕਿ 26 ਜਨਵਰੀ ਨੂੰ ਸਾਡੇ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਉਸ ਦੀ ਖੁਸ਼ੀ ਵਿਚ ਸਰਕਾਰ ਦੁਬਾਰਾ ਪਰੇਡ ਕੱਢੀ ਜਾਂਦੀ ਰਹੀ ਹੈ ਕਰੋੜਾਂ ਰੁਪਿਅਾਂ ਲੋਕਾਂ ਦਾ ਖ਼ਰਚ ਕਰਕੇ, ਅਨਪੜ੍ਹ ਤੇ ਅਪਰਾਧੀ ਕਿਸਮ ਦੇ ਲੀਡਰ, ਸਲਾਮੀਆਂ ਲੈਣ ਦਾ ਝੱਸ ਪੂਰਾ ਕਰਦੇ ਨੇ, ਸਾਡੇ ਪੜ੍ਹੇ-ਲਿਖੇ ਸੂਝਵਾਨ ਅਫ਼ਸਰਾਂ ਤੋਂ, ਨਾਲੇ ਹੋਰਨਾਂ ਮੁਲਕਾਂ ਦੇ ਅਧਿਕਾਰੀਆਂ ਨੂੰ ਸੱਦ ਕੇ ਆਪਣੀ ਫੋਕੀ ਟੋਹਰ ਬਣਾਉਦੇ ਨੇ,
ਜਨਹਿਤ ਦਾ ਸੰਵਿਧਾਨ ਦੇਸ਼ ਦੇ ਲੋਕਾਂ, ਦੇ ਹੱਕਾਂ ਦੀ ਰਾਖੀ ਕਰਨ ਜੋਗਾ ਵੀ ਨਹੀਂ ਛੱਡਿਅਾ! ਹਰ ਮੌਜ਼ੂਦਾ ਸਰਕਾਰ ਸੰਵਿਧਾਨ ਨੂੰ ਆਪਣੇ ਮਤਲਬ ਅਨੁਸਾਰ ਤੋੜ-ਮਰੋੜ ਕੇ ਵਰਤ ਰਹੀ ਹੈ! ਅਡੰਬਰ ਰਚਾਉਣ ਦਾ ਕੀ ਫਾਇਦਾ? ਆਪਣੇ ਦੇਸ਼ ਦੇ ਲੋਕਾਂ ਦੀਆਂ ਤਾਂ ਮੁੱਢਲੀਆ ਲੋੜਾਂ ਪੂਰੀਆਂ ਨਹੀਂ ਹੋ ਸਕੀਆਂ 73 ਸਾਲਾਂ ਵਿਚ, ਦੇਸ਼ ਦੀ ਗਰੀਬ ਜਨਤਾ ਲੁਕਾਉਣ ਲਈ ਕੰਧਾਂ ਕੱਢਣੀਆਂ ਪੈਂਦੀਆਂ ਨੇ ਸਰਕਾਰ ਨੂੰ, ਸ਼ਰਮ ਕਿਉਂ ਨਹੀਂ ਆਉਂਦੀ?
ਗਣਤੰਤਰ ਦਾ ਦੇਸ਼ ਵਾਸੀਆਂ ਨੂੰ ਮਤਲਬ ਵੀ ਨਹੀਂ ਪਤਾ, ਪਤਾ ਤਾਂ ਹੋਵੇ ਜੇ ਕੋਈ ਸ਼ਮੂਲੀਅਤ ਕਰਨ ਦੇਵੇ ਤਾਂ, ਹਰ ਵਾਰੀ ਬਹੁਸੰਮਤੀ, ਇੰਨ੍ਹਾਂ ਸਮਾਗਮਾਂ ਵਿੱਚ ਭਾਗ ਲੈਣ ਵਾਲੇ ਅਹਿਲਕਾਰ, ਮੁਲਾਜ਼ਮ, ਸਕੂਲੀ ਬੱਚੇ, ਅਧਿਆਪਕ, ਰਾਜ ਕਰਦੀ ਪਾਰਟੀ ਤੇ ਲੀਡਰ ਜਾਂ ਝੂਠੇ ਸਨਮਾਨ ਲੈਣ ਵਾਲੇ ਹੀ ਭਾਗ ਲੈਂਦੇ ਹਨ। ਆਮ ਲੋਕਾਂ ਵਿੱਚ ਕੋਈ ਉਤਸ਼ਾਹ ਵੇਖਣ ਨੂੰ ਨਹੀਂ ਮਿਲਦਾ, ਕਿਉਂਕਿ ਆਮ ਲੋਕਾਂ ਨੂੰ ਇਸ ਆਜ਼ਾਦੀ ਦਾ ਬਣਦਾ ਲਾਭ ਹੀ ਨਹੀਂ ਮਿਲਿਆ, ਸਗੋਂ ਉਨ੍ਹਾਂ ਦੀ ਲੁੱਟ, ਕੰਗਾਲੀ, ਬੇਰੁਜ਼ਗਾਰੀ ਅਤੇ ਜ਼ਬਰ ਉਸੇ ਤਰ੍ਹਾਂ ਬਰਕਰਾਰ ਹੈ।
ਮੈਂ ਸੁਣਿਆ 1970 ‘ਚ ਸਰਪੰਚਾਂ ਨੂੰ ਇਸ ਸਮਾਗਮ ਵਿਚ ਬੁਲਾਇਆ ਜਾਂਦਾ ਸੀ, ਉਸ ਸਮੇਂ ਮੇਰੇ ਪਿੰਡ ਦੇ ਸਰਪੰਚ ਸ: ਅਮਰ ਸਿੰਘ ਮਾਣੂ ਗਏ ਸਨ, ਸਾਰਾ ਨਗਰ ਉਨ੍ਹਾਂ ਨੂੰ ਮਿਲਣ ਗਿਆ ਤਾਂ ਉਹ ਹਰ ਇੱਕ ਨੂੰ ਕਹਿੰਦੇ ਹੁੰਦੇ ਕਿ ਜਿਨ੍ਹਾਂ ਨੂੰ ਅਸੀਂ ਮੁਲਕ ਦੇ ਦਿੱਤਾ ਉਨ੍ਹਾਂ ਨਾਲੋਂ ਆਪਾਂ ਸੌ ਸਾਲ ਪਿੱਛੇ ਹਾਂ!
ਹੁਣ ਅਕਾਲ ਪੁਰਖ ਦੀ ਕਲਾ ਵਰਤੀ ਹੈ ਆਪਾਂ ਤਾਂ ਅੱਧੇ ਸਮੇਂ ਵਿਚ ਹੀ ਸਰਕਾਰ ਦੇ ਬਰਾਬਰ ਹੋ ਗਏ, ਵਧਾਈਆਂ ਪੰਜਾਬ ਦੇ ਜਨਮਿਆਂ ਨੂੰ, ਜਿਨ੍ਹਾਂ ਪੂਰੇ ਭਾਰਤ ਨੂੰ ਆਜ਼ਾਦੀ ਦੀ ਜਾਗ ਲਾਈ ਹੈ। ਕੱਲ੍ਹ ਜਦੋਂ ਸੈਂਕੜੇ ਕਿਲੋਮੀਟਰ ਲੰਬੀ, ਲੱਖਾਂ ਟ੍ਰੈਕਟਰਾਂ ਦੀ ਪਰੇਡ, ਹਜ਼ਾਰਾਂ ਵਿਦੇਸ਼ੀ ਚੈਨਲ ਵਿਖਾਉਣਗੇ ਤਾਂ ਪੂਰੀ ਦੁਨੀਆ ਸਰਕਾਰ ‘ਤੇ ਥੁੱਕੇਗੀ, ਸਾਡੇ ਸੰਘਰਸ਼ ਦੀ ਅੰਤਰਰਾਸ਼ਟਰੀ ਹਮਾਇਤ ਕਈ ਗੁਣਾਂ ਵਧੇਗੀ, ਸਾਡਾ ਪੂਰਨ ਧਿਆਨ ਸਾਡੇ ਮਿਸ਼ਨ ਤੇ ਹੋਣਾ ਚਾਹੀਦਾ ਹੈ…ਹਰਫੂਲ ਭੁੱਲਰ ਮੰਡੀ ਕਲਾਂ 9876870157

1 Comment
  1. Mandeep says

    Bahut Sohna Likhya g

Leave A Reply

Your email address will not be published.