21 ਜ਼ਿਲ੍ਹਿਆਂ ਦੇ ਹਜ਼ਾਰਾਂ ਕਿਸਾਨ ਆਜ਼ਾਦ ਮੈਦਾਨ ‘ਚ ਕਰਨਗੇ ਵਿਸ਼ਾਲ ਰੈਲੀ

ਪੰਜਾਬ ਬਿਊਰੋ

ਮੁੰਬਈ, 25 ਜਨਵਰੀ

ਮਹਾਰਾਸ਼ਟਰ ਦੇ 21 ਜ਼ਿਲ੍ਹਿਆਂ ਦੇ ਹਜ਼ਾਰਾਂ ਕਿਸਾਨ ਮੁੰਬਈ ਦੇ ਆਜ਼ਾਦ ਮੈਦਾਨ ‘ਚ ਪਹੁੰਚ ਚੁੱਕੇ ਹਨ। ਇਹ ਕਿਸਾਨ ਕੇਂਦਰ ਵਲੋਂ ਲਿਆਂਦੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਅੰਦੋਲਨ ਦਾ ਸਮਰਥਨ ਕਰ ਰਹੇ ਹਨ। ਮੁੰਬਈ ਪਹੁੰਚੇ ਕਿਸਾਨ ਅੱਜ ਇੱਥੇ ਇਕ ਰੈਲੀ ‘ਚ ਵੀ ਹਿੱਸਾ ਲੈਣਗੇ, ਜਿਸ ਦਾ ਆਯੋਜਨ ਆਲ ਇੰਡੀਆ ਕਿਸਾਨ ਸਭਾ ਵਲੋਂ ਕੀਤਾ ਜਾ ਰਿਹਾ ਹੈ। ਇਹ ਰੈਲੀ ਅੱਜ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਵਿਚਾਲੇ ਹੋਵੇਗੀ ਅਤੇ ਇਸ ਰੈਲੀ ‘ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਅਤੇ ਸੂਬਾ ਕਾਂਗਰਸ ਦੇ ਪ੍ਰਧਾਨ ਬਾਲਾਸਾਹੇਬ ਥਰੋਟ ਵੀ ਸ਼ਾਮਿਲ ਹੋਣਗੇ। ਰੈਲੀ ਤੋਂ ਬਾਅਦ ਆਜ਼ਾਦ ਮੈਦਾਨ ਤੋਂ ਰਾਜ ਭਵਨ ਤੱਕ ਇਕ ਮਾਰਚ ਵੀ ਕੱਢਿਆ ਜਾਵੇਗਾ। ਇਸ ਤੋਂ ਇਕ ਵਫ਼ਦ ਵਲੋਂ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਜਾਵੇਗਾ।

Leave A Reply

Your email address will not be published.